ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋਏ ਅਦਾਕਾਰ ਸੋਨੂੰ ਸੂਦ, ਵੀਡੀਓ ਕੀਤਾ ਸਾਂਝਾ

ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਸੂਦ ਕਹਿ ਰਹੇ ਹਨ ਕਿ “ਮੈਂ ਉਨ੍ਹਾਂ ਲੋਕਾਂ ਚੋਂ ਹਾਂ, ਜਿਸ ਨੇ ਆਪਣੇ ਮਾਪਿਆਂ ਨੂੰ ਬਹੁਤ ਜਲਦੀ ਗੁਆ ਦਿੱਤਾ ਅਤੇ ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਜਾ ਰਿਹਾ ਹਾਂ, ਉਹ ਮੈਂ ਕਿਸੇ ਕਿਤਾਬ ਚੋਂ ਨਹੀਂ,ਬਲਕਿ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦੌਰ ਦਾ ਇੱਕ ਪੰਨਾ ਹੈ।ਜਿਸ ਦਿਨ ਮਾਂ ਬਾਪ ਚਲੇ ਗਏ।ਉਸ ਦਿਨ ਤੁਹਾਡੇ ਫੋਨ ‘ਚ ਮਾਂ ਬਾਪ ਦਾ ਨੰਬਰ ਤਾਂ ਹੋਵੇਗਾ, ਪਰ ਉਸ ਫੋਨ ਨੂੰ ਉਠਾਉਣ ਵਾਲੇ ਮਾਪੇ ਨਹੀਂ ਹੋਣਗੇ ।

By  Shaminder Kaur Kaler July 25th 2026 02:55 PM

ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਸੂਦ ਕਹਿ ਰਹੇ ਹਨ ਕਿ “ਮੈਂ ਉਨ੍ਹਾਂ ਲੋਕਾਂ ਚੋਂ ਹਾਂ, ਜਿਸ ਨੇ ਆਪਣੇ ਮਾਪਿਆਂ ਨੂੰ ਬਹੁਤ ਜਲਦੀ ਗੁਆ ਦਿੱਤਾ ਅਤੇ ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਜਾ ਰਿਹਾ ਹਾਂ, ਉਹ ਮੈਂ ਕਿਸੇ ਕਿਤਾਬ ਚੋਂ ਨਹੀਂ,ਬਲਕਿ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦੌਰ ਦਾ ਇੱਕ ਪੰਨਾ ਹੈ।ਜਿਸ ਦਿਨ ਮਾਂ ਬਾਪ ਚਲੇ ਗਏ।ਉਸ ਦਿਨ ਤੁਹਾਡੇ ਫੋਨ ‘ਚ ਮਾਂ ਬਾਪ ਦਾ ਨੰਬਰ ਤਾਂ ਹੋਵੇਗਾ, ਪਰ ਉਸ ਫੋਨ ਨੂੰ ਉਠਾਉਣ ਵਾਲੇ ਮਾਪੇ ਨਹੀਂ ਹੋਣਗੇ ।

ਤੁਹਾਡੇ ਕੋਲ ਪੈਸੇ ਤਾਂ ਹੋਣਗੇ, ਪਰ ਉਨ੍ਹਾਂ ਪੈਸਿਆਂ ਨਾਲ ਉਨ੍ਹਾਂ ਵਾਸਤੇ ਕੁਝ ਖਰੀਦਣਾ ਚਾਹੋਗੇ ਤਾਂ ਵੀ ਖਰੀਦ ਨਹੀਂ ਸਕੋਗੇ ਕਿਉਂਕਿ ਉਸ ਵੇਲੇ ਮਾਪੇ ਨਹੀਂ ਹੋਣਗੇ।ਫਿਰ ਤੁਸੀਂ ਆਪਣੇ ਮਾਪਿਆਂ ਦੀਆਂ ਪੁਰਾਣੀਆਂ ਤਸਵੀਰਾਂ ਉਨ੍ਹਾਂ ਦੇ ਮੈਸੇਜ ਵੇਖੋਗੇ ਅਤੇ ਸੋਚੋਗੇ ਕਿ ਇੱਕ ਵਾਰ ਉਨ੍ਹਾਂ ਨੂੰ ਗਲਾ ਲਗਾ ਲੈਂਦੇ, ਪਰ ਉਸ ਵੇਲੇ ਮਾਂ ਬਾਪ ਨਹੀਂ ਹੋਣਗੇ।ਤੁਹਾਨੂੰ ਲੱਗੇਗਾ ਕਿ ਕਾਸ਼ ਮੈਂ ਉਨ੍ਹਾਂ ਦਾ ਹੱਥ ਥਾਮ ਲਵਾਂਗਾ।

ਉਸ ਦਿਨ ਸਮਝ ਆਏਗਾ ਕਿ ਦੁਨੀਆ ‘ਚ ਸਭ ਕੁਝ ਵਾਪਸ ਆਏਗਾ, ਪਰ ਮਾਂ ਬਾਪ ਅਤੇ ਉਨ੍ਹਾਂ ਨਾਲ ਬਿਤਾਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ । ਇਸ ਲਈ ਅੱਜ ਸਮਾਂ ਹੈ, ਜੇ ਤੁਹਾਡੇ ਮਾਪੇ ਤੁਹਾਡੇ ਕੋਲ ਹਨ ਤਾਂ ਉਨ੍ਹਾਂ ਨੂੰ ਜਾ ਕੇ ਦੱਸੋ ਕਿ ਉਹਨਾਂ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ ਅਤੇ। ਉਨ੍ਹਾਂ ਨੂੰ ਗਲੇ ਲਗਾ ਕੇ ਦੱਸੋ ਕਿ ਉਹ ਤੁਹਾਡੇ ਲਈ ਕਿੰਨੇ ਮਾਇਨੇ ਰੱਖਦੇ ਹਨ”।ਸੋਨੂੰ ਸੂਦ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.