ਸੋਨਮ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ, ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ
ਬਾਲੀਵੁੱਡ ਅਦਾਕਾਰਾ ਤੇ ਵੱਡੇ ਕਾਰੋਬਾਰੀ ਆਨੰਦ ਆਹੂਜਾ ਦੀ ਪਤਨੀ ਸੋਨਮ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖ਼ਾਸ ਖ਼ਬਰ ਸਾਂਝੀ ਕੀਤੀ ਹੈ, ਇਸ ਖਬਰ ਨੂੰ ਸਾਂਝਾ ਕਰਦੇ ਹੀ ਸੋਨਮ ਕਪੂਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ ।
ਬਾਲੀਵੁੱਡ ਅਦਾਕਾਰਾ ਤੇ ਵੱਡੇ ਕਾਰੋਬਾਰੀ ਆਨੰਦ ਆਹੂਜਾ ਦੀ ਪਤਨੀ ਸੋਨਮ ਕਪੂਰ (Sonam Kapoor)ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖ਼ਾਸ ਖ਼ਬਰ ਸਾਂਝੀ ਕੀਤੀ ਹੈ, ਇਸ ਖਬਰ ਨੂੰ ਸਾਂਝਾ ਕਰਦੇ ਹੀ ਸੋਨਮ ਕਪੂਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ । ਸੋਨਮ ਕਪੂਰ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ । ਇਸ ਖਬਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਕਈ ਫੋਟੋਆਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤੀਆਂ ਹਨ ।
ਇਹਨਾਂ ਤਸਵੀਰਾਂ ਵਿੱਚ ਉਹਨਾਂ ਨੇ ਗੁਲਾਬੀ ਰੰਗ ਦੀ ਡਰੈਸ ਪਾਸੀ ਹੋਈ ਹੈ । ਤਸਵੀਰਾਂ ਵਿੱਚ ਬਾਲੀਵੁੱਡ ਸਟਾਰ ਅਤੇ ਗਲੋਬਲ ਫੈਸ਼ਨ ਆਈਕਨ ਦਾ ਬੇਬੀ ਬੰਪ ਵੀ ਦਿਖਾਈ ਦੇ ਰਿਹਾ ਹੈ । ਇਹਨਾਂ ਤਸਵੀਰਾਂ ਵਿੱਚ ਸੋਨਮ ਰਾਜਕੁਮਾਰੀ ਡਾਇਨਾ ਦੀ ਖੂਬਸੂਰਤੀ ਨੂੰ ਮਾਤ ਪਾਊਂਦੀ ਨਜ਼ਰ ਆ ਰਹੀ ਹੈ, ਤੇ ਹਰ ਕੋਈ ਉਹਨਾਂ ਦੀ ਖੂਬਸੂਰਤੀ ਦਾ ਦੀਵਾਨਾਂ ਹੋਇਆ ਨਜ਼ਰ ਆ ਰਿਹਾ ਹੈ । ਸੋਨਮ ਦੇ ਪ੍ਰਸ਼ੰਸਕ ਸੋਨਮ ਦੀ ਖੂਬਸੁਰਤੀ ਦੀ ਤਾਰੀਫ ਕਰਨ ਦੇ ਨਾਲ ਨਾਲ ਦੁਨੀਆ ’ਤੇ ਆ ਰਹੇ ਨੰਨੇ ਮਹਿਮਾਨ ਦੀ ਵਧਾਈ ਦੇ ਰਹੇ ਹਨ । ਇਸ ਤੋਂ ਪਹਿਲਾਂ ਸੋਨਮ ਤੇ ਆਨੰਦ ਆਹੂਜਾ ਦੇ ਘਰ 2022 ਵਿੱਚ ਪਹਿਲੇ ਬੱਚੇ ਦਾ ਜਨਮ ਹੋਇਆ ਸੀ ।