ਗਾਇਕ ਸੁਰਜੀਤ ਖ਼ਾਨ ਦੇ ਪੁੱਤਰ ਦਾ ਹੋਇਆ ਵਿਆਹ, ਵਿਆਹ ‘ਚ ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ

ਗਾਇਕ ਸੁਰਜੀਤ ਖ਼ਾਨ ਦੇ ਪੁੱਤਰ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਏ ਹਨ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰੌਣਕਾਂ ਲਗਾਈਆਂ । ਜਿਸ ‘ਚ ਹਰਜੀਤ ਹਰਮਨ ਸਣੇ ਕਈ ਗਾਇਕ ਸ਼ਾਮਿਲ ਹੋਏ । ਹਰਜੀਤ ਹਰਮਨ ਨੇ ਆਪਣੇ ਪ੍ਰਸਿੱਧ ਗੀਤ ‘ਜਿੱਥੋਂ ਮਰਜ਼ੀ ਵੰਗਾਂ ਚੜਵਾਂ ਲਈ’ ਗਾ ਕੇ ਸੁਣਾਇਆ ।

By  Shaminder Kaur Kaler March 31st 2026 10:39 AM -- Updated: March 31st 2026 11:39 AM

ਗਾਇਕ ਸੁਰਜੀਤ ਖ਼ਾਨ (Surjit khan) ਦੇ ਪੁੱਤਰ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਏ ਹਨ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰੌਣਕਾਂ ਲਗਾਈਆਂ । ਜਿਸ ‘ਚ ਹਰਜੀਤ ਹਰਮਨ ਸਣੇ ਕਈ ਗਾਇਕ ਸ਼ਾਮਿਲ ਹੋਏ । ਹਰਜੀਤ ਹਰਮਨ ਨੇ ਆਪਣੇ ਪ੍ਰਸਿੱਧ ਗੀਤ ‘ਜਿੱਥੋਂ ਮਰਜ਼ੀ ਵੰਗਾਂ ਚੜਵਾਂ ਲਈ’ ਗਾ ਕੇ ਸੁਣਾਇਆ ।


ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਈ ਸਿਤਾਰੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਹੋਏ ਸਨ । ਸੁਰਜੀਤ ਖ਼ਾਨ ਦੇ ਪੁੱੱਤਰ ਦਾ ਵਿਆਹ ਮੁਹਾਲੀ ‘ਚ ਹੋਇਆ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਦੇ ਨਾਲ-ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ । 


ਸੁਰਜੀਤ ਖ਼ਾਨ ਦਾ ਵਰਕ ਫਰੰਟ 

ਗਾਇਕ ਸੁਰਜੀਤ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਜਿਸ ‘ਚ ਜੁੱਤੀ ਚੂੰ ਚੂੰ ਕਰਦੀ ਆ, ਹੁਸਨ, ਏਰੀਆ, ਜੱਟਾਂ ਦੇ ਪੁੱਤ ਮਾੜੇ ਨਹੀਂ ਹੁੰਦੇ, ਆਜਾ ਤੈਨੂੰ ਸਾਹਾਂ ਦੇ ਟਾਂਕੇ ‘ਚ ਪਰੋ ਲਵਾਂ, ਛੱਲਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । 



© Copyright Galactic Television & Communications Pvt. Ltd. 2026. All rights reserved.