ਗਾਇਕਾ ਸੁੱਖੀ ਬਰਾੜ ਨੇ ਪੌਡਕਾਸਟ ਦੌਰਾਨ ਕਿਹਾ “ਮੈਂ ਸਿੱਧੂ ਮੂਸੇਵਾਲਾ ਨੂੰ ਪਸੰਦ ਨਹੀਂ ਸੀ ਕਰਦੀ”

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਲੋਕ ਗਾਇਕਾ ਸੁੱਖੀ ਬਰਾੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕਹਿੰਦੀ ਹੈ ਕਿ ‘ਸਿੱਧੂ ਮੂਸੇਵਾਲਾ ਜਦੋਂ ਜਿਉਂਦਾ ਸੀ ਤਾਂ ਮੇਰੀ ਇਸੇ ਤਰ੍ਹਾਂ ਕਿਸੇ ਨੇ ਇੰਟਰਵਿਊ ਕੀਤੀ ਸੀ।ਮੈਂ ਉਸ ਦੇ ਗੀਤ ਨਹੀਂ ਸਨ ਅਤੇ ਮੈਂ ਕਿਹਾ ਸੀ ਕਿ ਇਸ ਮੁੰਡੇ ਨੂੰ ਗਾਉਣਾ ਗੂਣਾ ਤਾਂ ਆਉਂਦਾ ਨਹੀਂ।

By  Shaminder Kaur Kaler January 5th 2026 03:00 PM

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਲੋਕ  ਗਾਇਕਾ ਸੁੱਖੀ ਬਰਾੜ (Sukhi Brar) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕਹਿੰਦੀ ਹੈ ਕਿ ‘ਸਿੱਧੂ ਮੂਸੇਵਾਲਾ ਜਦੋਂ ਜਿਉਂਦਾ ਸੀ ਤਾਂ ਮੇਰੀ ਇਸੇ ਤਰ੍ਹਾਂ ਕਿਸੇ ਨੇ ਇੰਟਰਵਿਊ ਕੀਤੀ ਸੀ।ਮੈਂ ਉਸ ਦੇ ਗੀਤ ਨਹੀਂ ਸਨ ਅਤੇ ਮੈਂ ਕਿਹਾ ਸੀ ਕਿ ਇਸ ਮੁੰਡੇ ਨੂੰ ਗਾਉਣਾ ਗੂਣਾ ਤਾਂ ਆਉਂਦਾ ਨਹੀਂ।ਸਿੱਧੂ ਮੂਸੇਵਾਲਾ ਨੂੰ ਕਿਉਂ ਪਸੰਦ ਕਰਦੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਸਿੱਧੂ ਦੇ ਗਾਣੇ ਵੀ ਨਹੀਂ ਸਨ ਸੁਣੇ । ਇੱਕ ਵਾਰ ਕਿਸੇ ਗਾਇਕ ਦੇ ਵਿਆਹ ਦਾ ਸੱਦਾ ਮੈਨੂੰ ਆਇਆ ਜਿਸ ‘ਚ ਮੈਂ ਨਹੀਂ ਸੀ ਗਈ, ਕਿਉਂਕਿ ਉੱਥੇ ਸਿੱਧੂ ਮੂਸੇਵਾਲਾ ਨੇ ਆਉਣਾ ਸੀ ।ਕਿਉਂਕਿ ਮੇਰਾ ਸਟੇਟਸ ਹੀ ਨਹੀਂ ਸੀ ਉਹਦੇ ਵਾਲਾ।

ਸੁੱਖੀ ਬਰਾੜ ਨੇ ਅੱਗੇ ਕਿਹਾ ਕਿ ਉਸੇ ਵਿਆਹ ਤੋਂ ਸਿੱਧੂ ਮੂਸੇਵਾਲਾ ਦਾ ਫੋਨ ਮੈਨੂੰ ਆਇਆ ਤੇ ਸਿੱਧੂ ਮੂਸੇਵਾਲਾ ਨੇ ਮੇਨੂੰ ਕਿਹਾ ਕਿ ਮੇਰੇ ਵਿਆਹ ‘ਚ ਘੋੜੀਆਂ ਤੁਸੀਂ ਹੀ ਗਾਉਣੀਆਂ ਨੇ ਤੇ ਮੈਂਨੂੰ ਇਹ ਗੱਲ ਬੜੀ ਵਧੀਆ ਲੱਗੀ ਅਤੇ ਇਸ ਤੋਂ ਬਾਅਦ ਮੈਂ ਸਿੱਧੂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ”। ਸੁੱਖੀ ਬਰਾੜ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਕੁ ਸਾਲਾਂ ‘ਚ ਇੰਡਸਟਰੀ ‘ਚ ਵੱਡਾ ਮੁਕਾਮ ਹਾਸਲ ਕਰ ਲਿਆ । ਉਨ੍ਹਾਂ ਦਾ ਮਿਊiੁਜ਼ਕ ਕਰੀਅਰ ਬੇਸ਼ੱਕ ਛੋਟਾ ਰਿਹਾ, ਪਰ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਅਜਿਹਾ ਮੁਕਾਮ ਹਾਸਲ ਕਰ ਲਿਆ ਸੀ, ਜਿਸ ਨੂੰ ਪਾਉਣ ਦੇ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ। 

© Copyright Galactic Television & Communications Pvt. Ltd. 2026. All rights reserved.