ਡਾ. ਮਹਿੰਦਰ ਸਿੰਘ ਰੰਧਾਵਾ ਦੀਆਂ ਯਾਦਾਂ ਨੂੰ ਸਹੇਜਣਗੇ ਗਾਇਕ ਸਤਿੰਦਰ ਸਰਤਾਜ, ਡਾ. ਮਹਿੰਦਰ ਸਿੰਘ ਰੰਧਾਵਾ ਦਾ ਪੰਜਾਬ ਨੂੰ ਪੈਰਾਂ ’ਤੇ ਖੜਾ ਕਰਨ ’ਚ ਰਿਹਾ ਵੱਡਾ ਯੋਗਦਾਨ
ਪੰਜਾਬੀ ਗਾਇਕ ਸਤਿੰਦਰ ਸਰਤਾਜ ਡਾ. ਮਹਿੰਦਰ ਸਿੰਘ ਰੰਧਾਵਾ ਦੀਆਂ ਯਾਦਾਂ ਨੂੰ ਸੰਭਾਲਣ ਲਈ ਵੱਡਾ ਉਪਰਾਲਾ ਕਰਨ ਜਾ ਰਹੇ ਹਨ । ਸਤਿੰਦਰ ਸਰਤਾਜ ਉਹਨਾਂ ਦੀ ਯਾਦ ਵਿੱਚ ਜਿਥੇ ਸਮਾਰਕ ਬਣਵਾਉਣ ਵਾਲੇ ਹਨ, ਉਥੇ ਉਨ੍ਹਾਂ ਦੀ ਜੱਦੀ ਹਵੇਲੀ ਨੂੰ ਮੁੜ ਸੁਰਜੀਤ ਕਰਨ ਜਾ ਰਹੇ ਹਨ । ਖਸਤਾ ਹੋ ਚੁੱਕੀ ਹਵੇਲੀ ਦਾ ਰੇਨੋਵੇਸ਼ਨ ਕਰਵਾਇਆ ਜਾਵੇਗਾ ਤਾਂ ਕਿ ਨਵੀਂ ਪੀੜੀ ਨੂੰ ਡਾ. ਰੰਧਾਵਾਂ ਦਾ ਪੰਜਾਬ ਨੂੰ ਦਿੱਤੇ ਯੋਗਦਾਨ ਬਾਰੇ ਦੱਸਿਆ ਜਾ ਸਕੇ ।
ਪੰਜਾਬੀ ਗਾਇਕ ਸਤਿੰਦਰ ਸਰਤਾਜ(Satinder Sartaaj) ਡਾ. ਮਹਿੰਦਰ ਸਿੰਘ ਰੰਧਾਵਾ ਦੀਆਂ ਯਾਦਾਂ ਨੂੰ ਸੰਭਾਲਣ ਲਈ ਵੱਡਾ ਉਪਰਾਲਾ ਕਰਨ ਜਾ ਰਹੇ ਹਨ । ਸਤਿੰਦਰ ਸਰਤਾਜ ਉਹਨਾਂ ਦੀ ਯਾਦ ਵਿੱਚ ਜਿਥੇ ਸਮਾਰਕ ਬਣਵਾਉਣ ਵਾਲੇ ਹਨ, ਉਥੇ ਉਨ੍ਹਾਂ ਦੀ ਜੱਦੀ ਹਵੇਲੀ ਨੂੰ ਮੁੜ ਸੁਰਜੀਤ ਕਰਨ ਜਾ ਰਹੇ ਹਨ । ਖਸਤਾ ਹੋ ਚੁੱਕੀ ਹਵੇਲੀ ਦਾ ਰੇਨੋਵੇਸ਼ਨ ਕਰਵਾਇਆ ਜਾਵੇਗਾ ਤਾਂ ਕਿ ਨਵੀਂ ਪੀੜੀ ਨੂੰ ਡਾ. ਰੰਧਾਵਾਂ ਦਾ ਪੰਜਾਬ ਨੂੰ ਦਿੱਤੇ ਯੋਗਦਾਨ ਬਾਰੇ ਦੱਸਿਆ ਜਾ ਸਕੇ । ਇਸ ਸਭ ਨੂੰ ਲੈ ਕੇ ਸਤਿੰਦਰ ਸਰਤਾਜ ਨੇ ਕੁਝ ਦਿਨ ਪਹਿਲਾਂ ਡਾ. ਮਹਿੰਦਰ ਸਿੰਘ ਰੰਧਾਵਾ ਦੀ ਧੀ ਆਸ਼ਾ ਗਲਾਸੀ ਰੰਧਾਵਾ, ਪੋਤੇ ਰਣਜੀਤ ਰੰਧਾਵਾ ਅਤੇ ਸਤਵਿੰਦਰ ਰੰਧਾਵਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸਰਤਾਜ ਨੇ ਡਾ ਰੰਧਾਵਾ ਦੇ ਨਾਲ ਲੰਮਾਂ ਵਿਚਾਰ ਵਟਾਦਰਾਂ ਕੀਤਾ ਹੈ ।
ਡਾਕਟਰ ਰੰਧਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਸਬੰਧ ਸ਼ਾਹੀ ਪਰਿਵਾਰ ਨਾਲ ਸੀ ।ਉਹ ਹੁਸ਼ਿਆਰਪੁਰ ਦੇ ਪਿੰਡ ਬੋਦਲਾਨ ਦੇ ਰਹਿਣ ਵਾਲੇ ਸਨ । ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਦਿੱਲੀ ਦੇ ਪਹਿਲੇ ਡਿਪਟੀ ਕਮਿਸ਼ਨਰ ਬਣੇ। ਡਾ. ਮਹਿੰਦਰ ਸਿੰਘ ਰੰਧਾਵਾ ਦੀ ਪੰਜਾਬ ਨੂੰ ਸਭ ਤੋਂ ਵੱਡੀ ਦੇਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ । ਉਹਨਾਂ ਦੇ ਕਹਿਣ ਤੇ ਹੀ ਲੁਧਿਆਣਾ ਵਿੱਚ ਇਹ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਸੀ । ਇਸ ਤੋਂ ਇਲਾਵਾ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਲੋਕਾਂ ਨੂੰ ਜੋ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਉਹਨਾਂ ਦੀ ਦੇਖ ਰੇਖ ਦਾ ਕੰਮ ਵੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਕੀਤਾ । ਚੰਡੀਗੜ੍ਹ ਵਿੱਚ ਰੋਜ਼ ਗਾਰਡਨ ਬਣਾਉਣ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹੈ ।
ਚੰਡੀਗੜ੍ਹ ਦੀਆਂ ਸੜਕਾਂ ਤੇ ਜੋ ਰੁੱਖ ਤੁਹਾਨੂੰ ਦਿਖਾਈ ਦਿੰਦੇ ਹਨ ਉਹ ਰੁੱਖ ਵੀ ਡਾ. ਮਹਿੰਦਰ ਸਿੰਘ ਰੰਧਾਵਾ ਦੀ ਦੇਣ ਹਨ । ਇਹਨਾਂ ਰੁੱਖਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਰੁੱਖਾਂ ਤੇ ਕਦੇ ਵੀ ਪੱਤਝੜ ਨਹੀਂ ਆਉਂਦਾ ।