ਸਿੱਧੂ ਮੂਸੇਵਾਲਾ ਦੇ ਮਾਪੇ SSP ਦਫ਼ਤਰ ਦੇ ਬਾਰਹ ਧਰਨੇ ‘ਤੇ ਬੈਠੇ, ਇਨਸਾਫ਼ ਦੀ ਕਰ ਰਹੇ ਮੰਗ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਸ ਦਾ ਕੁਝ ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਲਈ ਇਨਸਾਫ਼ ਦੀ ਗੁਹਾਰ ਲਗਾਉਣ ਦੇ ਲਈ ਪਰਿਵਾਰ ਦੇ ਵੱਲੋਂ ਮੁੜ ਤੋਂ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਗਾਇਕ ਦੇ ਮਾਪੇ ਹੁਣ ਧਰਨੇ ਤੇ ਬੈਠ ਗਏ ਹਨ ।

By  Shaminder Kaur Kaler February 11th 2026 01:33 PM -- Updated: February 11th 2026 01:40 PM

ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਜਿਸ ਦਾ ਕੁਝ ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਲਈ ਇਨਸਾਫ਼ ਦੀ ਗੁਹਾਰ ਲਗਾਉਣ ਦੇ ਲਈ ਪਰਿਵਾਰ ਦੇ ਵੱਲੋਂ ਮੁੜ ਤੋਂ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਗਾਇਕ ਦੇ ਮਾਪੇ ਹੁਣ ਧਰਨੇ ਤੇ ਬੈਠ ਗਏ ਹਨ । ਪਰਿਵਾਰ ਦਾ ਇਲਜ਼ਾਮ ਹੈ ਕਿ ‘ਮਾਨਸਾ ਪੁਲਿਸ ਭ੍ਰਿਸ਼ਟ ਹੈ ਅਤੇ ਪੰਦਰਾਂ ਦਿਨ ਤੋਂ ਕਦੇ ਫਾਈਲ ਇੱਥੇ ਪਈ ਹੈ, ਕਦੇ ਉੱਥੇ ਪਈ ਹੈ।


ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਮਾਨਸਾ ਪੁਲਿਸ ਨੇ ਸਾਰੇ ਗੈਂਗਸਟਰ ਭਜਾਏ ਹਨ, ਜਦੋਂਕਿ ਦਿੱਲੀ ਪੁਲਿਸ ਨੇ ਸਾਰੇ ਗੈਂਗਸਟਰਾਂ ਨੂੰ ਭਜਾਇਆ ਹੈ। ਜਦੋਂਕਿ ਦਿੱਲੀ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜ ਦਿਨ ਅਸਲੇ ਦੇ ਨਾਲ ਭਰੀਆਂ ਗੱਡੀਆਂ ਲੈ ਕੇ ਘੁੰੰਮਦੇ ਰਹੇ ਹਨ।ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਸਾਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਅਸੀਂ ਤਾਂ ਆਪਣੀ ਜਾਨ ਤਲੀ ‘ਤੇ ਰੱਖੀ ਹੋਈ ਹੈ।


ਸਿੱਧੂ ਮੂਸੇਵਾਲਾ ਦੀ ਮੌਤ  

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਦਾ ਕਤਲ 29 ਮਈ 2022ਨੂੰ ਕਰ ਦਿੱਤਾ ਗਿਆ ਸੀ ।ਇਸ ਤੋਂ ਬਾਅਦ ਉਸ ਦੇ ਮਾਪੇ ਲਗਾਤਾਰ ਉਸ ਦੇ ਕਾਤਲਾਂ ਨੂੰ ਸਜ਼ਾ ਦੇਣ ਦੇ ਲਈ ਅਤੇ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ । ਪਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਿਆ । ਜਿਸ ਤੋਂ ਬਾਅਦ ਮਰਹੂਮ ਗਾਇਕ ਦੇ ਮਾਪਿਆਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਮੁੜ ਤੋਂ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। 


© Copyright Galactic Television & Communications Pvt. Ltd. 2026. All rights reserved.