ਸ਼ੀਰਾ ਜਸਵੀਰ ਨੇ ਧੀ ਦੇ ਜਨਮਦਿਨ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਜਨਮਦਿਨ ਦੀ ਦਿੱਤੀ ਵਧਾਈ
ਗਾਇਕ ਸ਼ੀਰਾ ਜਸਵੀਰ ਨੇ ਧੀ ਦਾ ਜਨਮ ਦਿਨ ਮਨਾਇਆ ਹੈ। ਜੋ ਇਸ ਵੇਲੇ ਕੈਨੇਡਾ ‘ਚ ਹੈ। ਸ਼ੀਰਾ ਜਸਵੀਰ ਨੇ ਆਪਣੀ ਧੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੱਕ ਖੂਬਸੂਰਤ ਤਸਵੀਰ ਵੀ ਧੀ ਦੇ ਨਾਲ ਸਾਂਝੀ ਕੀਤੀ ਹੈ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਅੱਜ ਮੇਰੀ ਧੀ ਏਕਮ ਕੌਰ ਦਾ ਜਨਮ ਦਿਨ ਹੈ ਬਹੁਤ ਸਾਰਾ ਪਿਆਰ ਏਕਮ ਸਦਾ ਖੁਸ਼ ਰਹੋ ਦਿਲੋ ਦੁਆਵਾਂ” ।

ਗਾਇਕ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਗਾਇਕ ਦੀ ਧੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਾਇਕ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਮੇਰੀ ਧੀ ਨੂੰ ਜਨਮ ਦਿਨ ਦੀ ਵਧਾਈ ਜੋ ਇਸ ਵੇਲੇ ਕੈਨੇਡਾ ‘ਚ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਧੀ ਨੂੰ ਬਹੁਤ ਜ਼ਿਆਦਾ ਮਿਸ ਕਰ ਰਿਹਾ ਹਾਂ।ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਧੀ ਨੂੰ ਲੰਮੀ ਉਮਰ, ਉਸ ਦੀ ਖੁਸ਼ਹਾਲੀ ਦੇ ਲਈ ਦਿਲੋਂ ਦੁਆਵਾਂ ਕੀਤੀਆਂ ਹਨ।
ਸ਼ੀਰਾ ਜਸਵੀਰ ਦਾ ਵਰਕ ਫ੍ਰੰਟ
ਸ਼ੀਰਾ ਜਸਵੀਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਵਿਛੋੜਾ, ਅਹਿਸਾਸ-੨,ਆਪਣੇ, ਇੱਕ ਮੁੰਡਾ, ਰੋਟੀ ਵਾਲਾ ਡੱਬਾ ਸਣੇ ਹੋਰ ਕਈ ਬਾਕਮਾਲ ਗੀਤ ਗਾਏ ਹਨ।