ਸਤਿੰਦਰ ਸੱਤੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ਤੇ ਜਾਣੋ ਐਂਕਰਿੰਗ ਦੇ ਨਾਲ-ਨਾਲ ਹੋਰ ਕਿਹੜੇ ਕੰਮਾਂ ‘ਚ ਹੈ ਮਹਾਰਤ ਹਾਸਲ
ਸਤਿੰਦਰ ਸੱਤੀ ਦਾ ਜਨਮ ਅੱਜ ਦੇ ਹੀ ਦਿਨ ਯਾਨੀ ਕਿ ਬਾਰਾਂ ਦਸੰਬਰ ਨੂੰ ਬਟਾਲਾ ਸ਼ਹਿਰ ‘ਚ ਹੋਇਆ ਸੀ । ਉਨ੍ਹਾਂ ਨੇ ਬਤੌਰ ਐਂਕਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਹੀ ਨਹੀਂ ਉਹ ਗਾਇਕੀ ਤੇ ਸ਼ਾਇਰੀ ਦਾ ਵੀ ਸ਼ੌਕ ਰੱਖਦੇ ਹਨ ।
ਸਤਿੰਦਰ ਸੱਤੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ਤੇ ਅੱਜ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਅਸੀਂ ਤੁਹਾਨੂੰ ਦੱਸਾਂਗੇ । ਸਤਿੰਦਰ ਸੱਤੀ ਦਾ ਜਨਮ ਅੱਜ ਦੇ ਹੀ ਦਿਨ ਯਾਨੀ ਕਿ ਬਾਰਾਂ ਦਸੰਬਰ ਨੂੰ ਬਟਾਲਾ ਸ਼ਹਿਰ ‘ਚ ਹੋਇਆ ਸੀ । ਉਨ੍ਹਾਂ ਨੇ ਬਤੌਰ ਐਂਕਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਹੀ ਨਹੀਂ ਉਹ ਗਾਇਕੀ ਤੇ ਸ਼ਾਇਰੀ ਦਾ ਵੀ ਸ਼ੌਕ ਰੱਖਦੇ ਹਨ । ਜੇ ਉਨ੍ਹਾਂ ਨੂੰ ਬਹੁਮੁਖੀ ਪ੍ਰਤਿਭਾ ਦਾ ਧਨੀ ਕਹਿ ਲਿਆ ਜਾਵੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ।

ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ
ਸਤਿੰਦਰ ਸੱਤੀ ਆਪਣੀ ਬਿਹਤਰੀਨ ਐਂਕਰਿੰਗ ਦੇ ਲਈ ਜਾਣੀ ਜਾਂਦੀ ਹੈ। ਪਰ ਉਨ੍ਹਾਂ ਨੇ ਐਂਕਰਿੰਗ ਦੇ ਨਾਲ-ਨਾਲ ਅਦਾਕਾਰੀ ਵੀ ਕੀਤੀ ਹੈ । ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਇਸ ਤੋਂ ਇਲਾਵਾ ਸਤਿੰਦਰ ਸੱਤੀ ਲਿਖਣ ਦਾ ਵੀ ਸ਼ੌਂਕ ਰੱਖਦੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਕਿਤਾਬ ਵੀ ਰਿਲੀਜ਼ ਹੋਈ ਸੀ । ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਤੋਂ ਵਕਾਲਤ ਦੀ ਡਿਗਰੀ ਵੀ ਕੀਤੀ ਹੋਈ ਹੈ।

ਵਿਆਹ ਦਾ ਨਹੀਂ ਮਿਲਿਆ ਮੌਕਾ
ਸਤਿੰਦਰ ਸੱਤੀ ਹਾਲੇ ਤੱਕ ਕੁਆਰੇ ਹਨ । ਇੱਕ ਇੰਟਰਵਿਊ ‘ਚ ਸਤਿੰਦਰ ਸੱਤੀ ਤੋਂ ਜਦੋਂ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਪ੍ਰੋਫੈਸ਼ਨ ਤੇ ਕੰਮਾਂ ਕਾਰਾਂ ‘ਚ ਏਨਾਂ ਕੁ ਜ਼ਿਆਦਾ ਖੁੱਭ ਗਏ ਸਨ ਕਿ ਵਿਆਹ ਬਾਰੇ ਸੋਚਣ ਦਾ ਕਦੇ ਮੌਕਾ ਹੀ ਉਨ੍ਹਾਂ ਨੂੰ ਨਹੀਂ ਸੀ ਮਿਲਿਆ । ਸਤਿੰਦਰ ਸੱਤੀ ਆਪਣੀਆ ਮੋਟੀਵੇਸ਼ਨਲ ਸਪੀਚ ਦੇ ਰਾਹੀਂ ਅਕਸਰ ਲੋਕਾਂ ‘ਚ ਨਵੀਂ ਊਰਜਾ ਭਰਨ ਦਾ ਕੰਮ ਕਰਦੇ ਨੇ ।