ਸਰਪੰਚ ਐਸੋਸੀਏਸ਼ਨ ਨੇ ਹਰਿਆਣਵੀਂ ਗਾਇਕ ਮਾਸੂਮ ਸ਼ਰਮਾ ਖਿਲਾਫ਼ ਕੀਤਾ ਵੱਡਾ ਐਕਸ਼ਨ, ਜਾਣੋ ਪੂਰਾ ਮਾਮਲਾ
ਹਰਿਆਣਾ ਦੇ ਜੀਂਦ ‘ਚ ਪ੍ਰਦੇਸ਼ ਸਰਪੰਚ ਐਸੋਸੀਏਸ਼ਨ ਨੇ ਹਰਿਆਣਵੀਂ ਗਾਇਕ ਮਾਸੂਮ ਸ਼ਰਮਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਰਪੰਚ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਮਾਸੂਮ ਸ਼ਰਮਾ ਜਨਤਕ ਤੌਰ ‘ਤੇ ਮੁਆਫ਼ੀ ਮੰਗੇ ।ਜੇ ਗਾਇਕ ਮੁਆਫੀ ਨਹੀਂ ਮੰਗਦਾ ਤਾਂ ਉਸ ਨੂੰ ਹਰਿਆਣਾ ਦੇ ਕਿਸੇ ਵੀ ਪਿੰਡ ‘ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਹਰਿਆਣਾ ਦੇ ਜੀਂਦ ‘ਚ ਪ੍ਰਦੇਸ਼ ਸਰਪੰਚ ਐਸੋਸੀਏਸ਼ਨ ਨੇ ਹਰਿਆਣਵੀਂ ਗਾਇਕ ਮਾਸੂਮ ਸ਼ਰਮਾ (Masoom Sharma) ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਰਪੰਚ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਮਾਸੂਮ ਸ਼ਰਮਾ ਜਨਤਕ ਤੌਰ ‘ਤੇ ਮੁਆਫ਼ੀ ਮੰਗੇ ।ਜੇ ਗਾਇਕ ਮੁਆਫੀ ਨਹੀਂ ਮੰਗਦਾ ਤਾਂ ਉਸ ਨੂੰ ਹਰਿਆਣਾ ਦੇ ਕਿਸੇ ਵੀ ਪਿੰਡ ‘ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਮਾਸੂਮ ਸ਼ਰਮਾ ਗੰਨ ਕਲਚਰ ਨੂੰ ਵਧਾਵਾ ਦੇ ਰਹੇ ਹਨ।ਸੂਬੇ ‘ਚ ਇਹ ਕਾਨੂੰਨ ਬਣਿਆ ਹੋਇਆ ਹੈ ਕਿ ਕੋਈ ਵੀ ਗੰਨ ਦੇ ਨਾਲ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਹੈ ਤਾਂ ਉਸ ਦੇ ਖਿਲਾਫ ਐੱਫ ਆਈ ਆਰ ਦਰਜ ਹੋ ਜਾਂਦੀ ਹੈ।

ਪਰ ਮਾਸੂਮ ਸ਼ਰਮਾ ਦੇ ਖਿਲਾਫ ਐੱਫਆਈਆਰ ਵੀ ਨਹੀਂ ਹੁੰਦੀ । ਸਰਪੰਚ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਗਾਇਕ ਦੇ ਖਿਲਾਫ ਤੁਰੰਤ ਪ੍ਰਭਾਵ ਦੇ ਨਾਲ ਐਫਆਈਆਰ ਦਰਜ ਕੀਤੀ ਜਾਵੇ । ਇਸ ਦੇ ਨਾਲ ਹੀ ਪੰਚਾਇਤ ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਪੰਚਾਇਤ ਵਲੋਂ ਜੋ ਸਵਾਗਤ ਗੇਟ ਲਗਾਏ ਜਾਂਦੇ ਹਨ ।

ਉਨ੍ਹਾਂ ਤੇ ਸਰਪੰਚ ਦੀ ਤਸਵੀਰ ਲੱਗਦੀ ਹੈ, ਪਰ ਸਾਡੇ ਪਿੰਡ ‘ਚ ਮਾਸੂਮ ਸ਼ਰਮਾ ਦੀ ਤਸਵੀਰ ਲਗਾਈ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਪੰਚਾਇਤ ਪ੍ਰਤੀਨਿਧੀਆਂ ਨੇ ਮਾਸੂਮ ਸ਼ਰਮਾ ਦੀ ਤਸਵੀਰ ਹਟਾਏ ਜਾਣ ਦੀ ਵੀ ਮੰਗ ਕੀਤੀ ਹੈ।

ਸੋਸ਼ਲ ਮੀਡੀਆ ਤੇ ਫੂਹੜਪਣ ਫੈਲਾਉਣ ਵਾਲਿਆਂ ਤੇ ਹੋਵੇ ਕਾਰਵਾਈ
ਇਸ ਮੀਟਿੰਗ ਦੇ ਦੌਰਾਨ ਇਹ ਪ੍ਰਸਤਾਵ ਵੀ ਪਾਸ ਕੀਤਾ ਗਿਆ ਕਿ ਜੋ ਵੀ ਲੋਕ ਗਾਇਕ ਜਾਂ ਕਲਾਕਾਰ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਪਰੋਸ ਰਹੇ ਹਨ ਅਤੇ ਗੰਨ ਕਲਚਰ ਨੂੰ ਵਧਾਵਾ ਦੇ ਰਹੇ ਹਨ । ਉਨ੍ਹਾਂ ਨੂੰ ਬੈਨ ਕੀਤਾ ਜਾਵੇ ਅਤੇ ਪਿੰਡਾਂ ‘ਚ ਵਿਕਾਸ ਕਾਰਜਾਂ ਦੇ ਲਈ ਗ੍ਰਾਮ ਸਭਾ ਦੀ ਮੀਟਿੰਗ ‘ਚ ਚਾਲੀ ਫੀਸਦੀ ਅਬਾਦੀ ਦੀ ਮੌਜੂਦਗੀ ਦਾ ਨਿਯਮ ਵਾਪਸ ਲਿਆ ਜਾਵੇ।