ਕਿਸੇ ਫ਼ਿਲਮ ਤੋਂ ਘੱਟ ਨਹੀਂ ਹੈ ਸਲੀਮ ਖ਼ਾਨ ਦੀ ਕਹਾਣੀ, ਜਾਣੋਂ ਕਿਵੇਂ ਮਾਂ ਤੋਂ ਦੂਰ ਹੋਏ ਸਲੀਮ ਖ਼ਾਨ ਨੇ ਬਾਲੀਵੁੱਡ ‘ਚ ਕਾਮਯਾਬੀ ਕੀਤੀ ਹਾਸਲ
ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਦੀ ਬੀਤੇ ਦਿਨੀਂ ਸਿਹਤ ਖਰਾਬ ਹੋ ਗਈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਇਆ ਹੈ। ਅੱਜ ਅਸੀਂ ਤੁਹਾਨੂੰ ਸਲੀਮ ਖ਼ਾਨ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।
ਸਲਮਾਨ ਖ਼ਾਨ (Salman Khan) ਦੇ ਪਿਤਾ ਸਲੀਮ ਖ਼ਾਨ ਦੀ ਬੀਤੇ ਦਿਨੀਂ ਸਿਹਤ ਖਰਾਬ ਹੋ ਗਈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਇਆ ਹੈ। ਅੱਜ ਅਸੀਂ ਤੁਹਾਨੂੰ ਸਲੀਮ ਖ਼ਾਨ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਸਲੀਮ ਖ਼ਾਨ ਅਜਿਹੇ ਲੇਖਕ ਹਨ ਜਿਨ੍ਹਾਂ ਨੇ ਜ਼ਿੰਦਗੀ ‘ਚ ਤਮਾਮ ਤਰ੍ਹਾਂ ਦੇ ਉਤਰਾਅ ਚੜ੍ਹਾਅ ਵੇਖੇ ਸਨ, ਪਰ ਉਨ੍ਹਾਂ ਨੇ ਏਨੇ ਉਤਰਾਅ ਚੜ੍ਹਾਅ ਦੇ ਬਾਵਜੂਦ ਵੀ ਕਦੇ ਹਾਲਾਤਾਂ ਅੱਗੇ ਹਾਰ ਨਹੀਂ ਸੀ ਮੰਨੀ ਅਤੇ ਇੱਕ ਕਾਮਯਾਬ ਹਸਤੀ ਦੇ ਤੌਰ ‘ਤੇ ਆਪਣੀ ਪਛਾਣ ਬਣਾਈ ਸੀ।

ਛੋਟੀ ਉਮਰੇ ਮਾਪਿਆਂ ਦਾ ਸਿਰ ਤੋਂ ਉੱਠਿਆ ਸਾਇਆ
ਸਲੀਮ ਖ਼ਾਨ ਦਾ ਜਨਮ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਹੋਇਆ ਸੀ ।ਉਨ੍ਹਾਂ ਦੇ ਪਿਤਾ ਡੀਆਈਜੀ ਸਨ । ਪਰ ਮਹਿਜ਼ ਚਾਰ ਸਾਲਾਂ ਦੀ ਉਮਰ ‘ਚ ਹੀ ਸਲੀਮ ਖ਼ਾਨ ਨੂੰ ਆਪਣੀ ਮਾਂ ਤੋਂ ਦੂਰ ਹੋਣਾ ਪਿਆ ਸੀ । ਕਿਉਂਕਿ ਉਨ੍ਹਾਂ ਦੀ ਮਾਂ ਨੂੰ ਟੀਬੀ ਦੀ ਬਿਮਾਰੀ ਸੀ। ਜਿਸ ਕਾਰਨ ਸਲੀਮ ਖ਼ਾਨ ਨੂੰ ਉਨ੍ਹਾਂ ਦੀ ਮਾਂ ਨੇ ਆਪਣੇ ਤੋਂ ਦੂਰ ਕਰ ਦਿੱਤਾ ਸੀ।ਉਨ੍ਹਾਂ ਦੀ ਮਾਂ ਨਹੀਂ ਸੀ ਚਾਹੁੰਦੀ ਕਿ ਉਸ ਦਾ ਪੁੱਤਰ ਵੀ ਇਸ ਬਿਮਾਰੀ ਦੀ ਲਪੇਟ ‘ਚ ਆਵੇ । ਛੋਟਾ ਜਿਹਾ ਸਲੀਮ ਖ਼ਾਨ ਦੂਰੋਂ ਹੀ ਆਪਣੀ ਮਾਂ ਦੇ ਉਸ ਕਮਰੇ ਨੂੰ ਵੇਖਦਾ ਰਹਿੰਦਾ ਜਿੱਥੇ ਉਸ ਦੀ ਮਾਂ ਦਾ ਪਲੰਘ ਸੀ ।

ਸਲੀਮ ਖ਼ਾਨ ਵੇਖਦੇ ਸਨ ਕ੍ਰਿਕੇਟਰ ਬਣਨ ਦਾ ਸੁਫ਼ਨਾ
ਸਲੀਮ ਖ਼ਾਨ ਉਦੋਂ ਮਹਿਜ਼ ਸੱਤ ਸਾਲਾਂ ਦੇ ਸਨ ਜਦੋਂ ਉਨ੍ਹਾਂ ਦੀ ਮਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਜਿਸ ਤੋਂ ਬਾਅਦ ਪਿਉ ਵੀ ਚੱਲ ਵੱਸੇ । ਜਿਸ ਤੋਂ ਬਾਅਦ ਵੱਡੇ ਭਰਾ ਨੇ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਸੰਭਾਲੀ । ਇਸੇ ਦੌਰਾਨ ਉਨ੍ਹਾਂ ਨੂੰ ਕ੍ਰਿਕੇਟ ਦਾ ਸ਼ੌਂਕ ਜਾਗਿਆ । ਜਿਸ ਲਈ ਉਨ੍ਹਾਂ ਨੇ ਕ੍ਰਿਸ਼ਚਨ ਕਾਲਜ ‘ਚ ਦਾਖਲਾ ਵੀ ਲਿਆ ਪਰ ਜਲਦ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਉਹ ਸੂਬਾ ਪੱਧਰ ਦੇ ਕ੍ਰਿਕੇਟ ਤੋਂ ਅੱਗੇ ਨਹੀਂ ਵਧ ਸਕਣਗੇ । ਜਿਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕੇਟ ਨੂੰ ਅਲਵਿਦਾ ਆਖ ਦਿੱਤਾ ।ਸਲੀਮ ਖ਼ਾਨ ਦੀ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।

ਉਨ੍ਹਾਂ ਦੀ ਭਟਕਣ ਚੱਲਦੀ ਰਹੀ ਅਤੇ ਕ੍ਰਿਕੇਟ ‘ਚ ਹੱਥ ਅਜ਼ਮਾਉਣ ਤੋਂ ਬਾਅਦ ਕੁਝ ਸਮਾਂ ਫਲਾਇੰਗ ਕਲੱਬ ਦੇ ਮੈਂਬਰ ਬਣ ਗਏ । ਪਾਇਲਟ ਬਣਨ ਤੋਂ ਬਾਅਦ ਫਿਰ ਉਨ੍ਹਾਂ ਨੂੰ ਫਿਰ ਲੱਗਣ ਲੱਗਿਆ ਕਿ ਹੁਣ ਉਹ ਕੀ ਕਰਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਆਉਣ ਦਾ ਮੌਕਾ ਮਿਲਿਆ ਅਤੇ ਫਿਰ ਵੀ ਕਿਤੇ ਨਾ ਕਿਤੇ ਉਨ੍ਹਾਂ ਨੂੰ ਇਹ ਅਹਿਸਾਸ ਹੋਣ ਲੱਗਿਆ ਕਿ ਉਹ ਅਦਾਕਾਰੀ ਲਈ ਨਹੀਂ ਬਣੇ ਹਨ । ਜਿਸ ਤੋਂ ਬਾਅਦ ਉਹ ਲੇਖਣ ਦੇ ਕਾਰਜ ‘ਚ ਜੁਟ ਗਏ । ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੇ ਇੱਕਲਿਆਂ ਹੀ ਕੁਝ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ । ਇਸ ਤੋਂ ਬਾਅਦ ਉਨ੍ਹਾਂ ਨੇ ਜਾਵੇਦ ਅਖਤਰ ਦੇ ਨਾਲ ਮਿਲ ਕੇ ‘ਜੰਜੀਰ’, ‘ਯਾਦੋਂ ਕੀ ਬਰਾਤ’, ‘ਸ਼ੋਅਲੇ’ ਵਰਗੀਆਂ ਫ਼ਿਲਮਾਂ ਦੀ ਪਟਕਥਾ ਲਿਖੀ । ਜਾਵੇਦ ਦੇ ਨਾਲ ਜੋੜੀ ਟੁੱਟਣ ਤੋਂ ਬਾਅਦ ਸਲੀਮ ਖ਼ਾਨ ਨੇ ਇੱਕਲਿਆਂ ਹੀ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਅਤੇ ਕਈ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ।