ਸਾਹਿਲ ਮੀਰ ਨੇ ਆਪਣੇ ਮਾਪਿਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਵੀਡੀਓ ਦੇ ਜ਼ਰੀਏ ਦਿੱਤਾ ਮਾਪਿਆਂ ਦੀ ਕਦਰ ਕਰਨ ਦਾ ਸੁਨੇਹਾ
ਸਾਹਿਲ ਮੀਰ ਨੇ ਆਪਣੇ ਮਾਪਿਆਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਦੇ ਪਿਤਾ ਗੁਲਸ਼ਨ ਮੀਰ ਵੀ ਨਜ਼ਰ ਆ ਰਹੇ ਹਨ। ਸਾਹਿਲ ਮੀਰ ਚੌਂਕੇ ‘ਚ ਬੈਠਾ ਰੋਟੀ ਖਾ ਰਿਹਾ ਹੈ, ਜਦੋਂਕਿ ਉਸ ਦੀ ਮਾਂ ਰੋਟੀ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ।
ਸਾਹਿਲ ਮੀਰ (Sahil Mir) ਨੇ ਆਪਣੇ ਮਾਪਿਆਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਦੇ ਪਿਤਾ ਗੁਲਸ਼ਨ ਮੀਰ ਵੀ ਨਜ਼ਰ ਆ ਰਹੇ ਹਨ। ਸਾਹਿਲ ਮੀਰ ਚੌਂਕੇ ‘ਚ ਬੈਠਾ ਰੋਟੀ ਖਾ ਰਿਹਾ ਹੈ, ਜਦੋਂਕਿ ਉਸ ਦੀ ਮਾਂ ਰੋਟੀ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਵੀਡੀਓ ਦੀ ਬੈਕਗਰਾਊਂਡ ‘ਚ ਤੁਸੀਂ ਸੁਣ ਸਕਦੇ ਹੋ ਕਿ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਉਂਦਾ ਵਾਇਸ ਓਵਰ ਚੱਲ ਰਿਹਾ ਹੈ ਅਤੇ ਸਾਹਿਲ ਮੀਰ ਨੇ ਆਪਣੇ ਫੈਨਸ ਨੂੰ ਮਾਪਿਆਂ ਦੀ ਕਦਰ ਕਰਨ ਦੀ ਗੱਲ ਆਖੀ ਹੈ। ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਸਾਹਿਲ ਮੀਰ ਨੇ ਦਿੱਤਾ ਸੁਨੇਹਾ
ਵੀਡੀਓ ਦੇ ਜ਼ਰੀਏ ਸਾਹਿਲ ਮੀਰ ਨੇ ਆਪਣੇ ਫੈਨਸ ਨੂੰ ਤਾਂ ਸਾਰਥਕ ਸੁਨੇਹਾ ਦਿੱਤਾ ਹੀ। ਇਸ ਦੇ ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਤਾਕੀਦ ਕੀਤੀ ਕਿ ਵੇਲਾ ਸਾਂਭ ਲੈਣਾ ਚਾਹੀਦਾ ਹੈ ਜੋ ਤੁਹਾਡੇ ਮਾਪੇ ਤੁਹਾਡੇ ਕੋਲ ਹਨ ਤਾਂ ਉਨ੍ਹਾਂ ਦੀ ਜਿਉਂਦੇ ਜੀਅ ਕਦਰ ਕਰੋ। ਕਿਉਂਕਿ ਮਰਨ ਤੋਂ ਬਾਅਦ ਲੋਕ ਵਿਖਾਵਾ ਕਰਨ ਦਾ ਕੋਈ ਫਾਇਦਾ ਨਹੀਂ ।
ਦੱਸ ਦਈਏ ਕਿ ਸਾਹਿਲ ਮੀਰ ਦੇ ਪਿਤਾ ਗੁਲਸ਼ਨ ਮੀਰ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਹਨ ਅਤੇ ਉਨ੍ਹਾਂ ਦੀਆਂ ਕਿਡਨੀਆਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਸਕੈਨਰ ਪਾ ਕੇ ਸਭ ਨੂੰ ਆਰਥਿਕ ਮਦਦ ਦੇ ਲਈ ਵੀ ਅਪੀਲ ਕੀਤੀ ਗਈ ਸੀ। ਜਿਸ ਤੋਂ ਬਾਅਦ ਪਰਿਵਾਰ ‘ਚ ਕਾਫੀ ਵਿਵਾਦ ਹੋਇਆ ਸੀ।