ਵੈਡਿੰਗ ਐਨੀਵਰਸਰੀ ‘ਤੇ ਰਣਦੀਪ ਹੁੱਡਾ ਨੇ ਫੈਨਸ ਨੂੰ ਦਿੱਤੀ ਖੁਸ਼ਖ਼ਬਰੀ, ਜਲਦ ਹੀ ਬਣਨ ਵਾਲੇ ਹਨ ਪਿਤਾ

ਅਦਾਕਾਰ ਰਣਦੀਪ ਹੁੱਡਾ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ਤੇ ਰਣਦੀਪ ਹੁੱਡਾ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫੈਨਸ ਨੂੰ ਇੱਕ ਗੁੱਡ ਨਿਊਜ਼ ਵੀ ਸੁਣਾਈ ਹੈ। ਜਿਸ ਨੂੰ ਸੁਣ ਕੇ ਫੈਨਸ ਵੀ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ ।

By  Shaminder Kaur Kaler November 29th 2025 02:53 PM -- Updated: November 29th 2025 02:57 PM

ਅਦਾਕਾਰ ਰਣਦੀਪ ਹੁੱਡਾ (Randeep Hooda) ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ਤੇ ਰਣਦੀਪ ਹੁੱਡਾ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫੈਨਸ ਨੂੰ ਇੱਕ ਗੁੱਡ ਨਿਊਜ਼ ਵੀ ਸੁਣਾਈ ਹੈ। ਜਿਸ ਨੂੰ ਸੁਣ ਕੇ ਫੈਨਸ ਵੀ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ ।


ਰਣਦੀਪ ਹੁੱਡਾ ਜਲਦ ਹੀ ਪਿਤਾ ਬਣਨ ਵਾਲੇ ਹਨ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਰਣਦੀਪ ਹੁੱਡਾ ਦੀ ਪਤਨੀ ਲਿਨ ਲੈਸ਼ਰਾਮ ਪ੍ਰੈਗਨੇਟ ਹੈ ਅਤੇ ਜਲਦ ਹੀ ਇਹ ਜੋੜੀ ਪਹਿਲੇ ਬੱਚੇ ਦੇ ਮਾਪੇ ਬਣਨ ਜਾ ਰਹੀ ਹੈ।ਪੋਸਟ ਸਾਂਝੀ ਕਰਦੇ ਹੋਏ ਰਣਦੀਪ ਅਤੇ ਲਿਨ ਨੇ ਲਿਖਿਆ: "ਪਿਆਰ, ਸਾਹਸ (ਐਡਵੈਂਚਰ) ਦੇ ਦੋ ਸਾਲ ਪੂਰੇ ਹੋਣ ਦੇ ਨਾਲ ਇੱਕ ਛੋਟਾ ਜਿਹਾ ਜੰਗਲੀ  ਜੋਕਿ ਆਉਣ ਵਾਲਾ ਹੈ।"


  ਫੈਨਸ ਨੇ ਦਿੱਤੀ ਵਧਾਈ 

ਜਿਉਂ ਹੀ ਰਣਦੀਪ ਹੁੱਡਾ ਨੇ ਇਸ ਖੁਸ਼ਖਬਰੀ ਨੂੰ ਫੈਨਸ ਦੇ ਨਾਲ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਇਸ ਜੋੜੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਰਣਦੀਪ ਹੁੱਡਾ ਤੇ ਲਿਨ ਦੀ ਮੁਲਾਕਾਤ ਨਸੀਰੂਦੀਨ ਸ਼ਾਹ ਦੇ ਥੀਏਟਰ ਗਰੁੱਪ ‘ਚ ਹੋਈ ਸੀ ਅਤੇ ਇਸੇ ਦੌਰਾਨ ਦੋਵਾਂ ਦੀ ਦੋਸਤੀ ਹੋਈ ਅਤੇ ਇੱਕ ਦੂਜੇ ਦੇ ਕਰੀਬ ਆਏ ਸਨ। ਕੁਝ ਮਹੀਨੇ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ੨੦੨੩ ‘ਚ ਮਣੀਪੁਰ ਦੇ ਇੰਫਾਲ ‘ਚ ਵਿਆਹ ਕਰਵਾ ਲਿਆ ਸੀ । 


© Copyright Galactic Television & Communications Pvt. Ltd. 2026. All rights reserved.