ਰਮਾਇਣ ਦੇ ਲਛਮਣ ਸੁਨੀਲ ਲਹਿਰੀ ਅਦਾਕਾਰੀ ਤੋਂ ਦੂਰ ਕਰ ਰਹੇ ਖੇਤੀਬਾੜੀ, ਵੀਡੀਓ ਕੀਤਾ ਸਾਂਝਾ
ਦੂਰਦਰਸ਼ਨ ‘ਤੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੇ ਸੁਨੀਲ ਲਹਿਰੀ ਇਨ੍ਹੀਂ ਦਿਨੀਂ ਅਦਾਕਾਰੀ ਤੋਂ ਦੂਰ ਆਪਣੇ ਖੇਤਾਂ ‘ਚ ਰੁੱਝੇ ਹੋਏ ਹਨ । ਉਹ ਆਪਣੇ ਫਾਰਮ ਹਾਊਸ ‘ਤੇ ਫਲ ਅਤੇ ਸਬਜ਼ੀਆਂ ਉਗਾ ਕੇ ਕੁਦਰਤ ਦੇ ਨੇੜੇ ਰਹਿਣ ਦਾ ਸੁੱਖ ਮਾਣ ਰਹੇ ਹਨ
ਦੂਰਦਰਸ਼ਨ ‘ਤੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੇ ਸੁਨੀਲ ਲਹਿਰੀ ਇਨ੍ਹੀਂ ਦਿਨੀਂ ਅਦਾਕਾਰੀ ਤੋਂ ਦੂਰ ਆਪਣੇ ਖੇਤਾਂ ‘ਚ ਰੁੱਝੇ ਹੋਏ ਹਨ । ਉਹ ਆਪਣੇ ਫਾਰਮ ਹਾਊਸ ‘ਤੇ ਫਲ ਅਤੇ ਸਬਜ਼ੀਆਂ ਉਗਾ ਕੇ ਕੁਦਰਤ ਦੇ ਨੇੜੇ ਰਹਿਣ ਦਾ ਸੁੱਖ ਮਾਣ ਰਹੇ ਹਨ । ਉਨ੍ਹਾਂ ਨੇ ਫੈਨਸ ਦੇ ਨਾਲ ਆਪਣੇ ਫਾਰਮ ਹਾਊਸ ਦੀ ਵੀ ਇੱਕ ਝਲਕ ਸਾਂਝੀ ਕੀਤੀ ਹੈ। ਜਿਸ ‘ਚ ਅਦਾਕਾਰ ਆਪਣੇ ਫਾਰਮ ਹਾਊਸ ‘ਤੇ ਮਸਤੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੇ ਫਾਰਮ ਹਾਊਸ ‘ਤੇ ਫੁੱਲਾਂ, ਫ਼ਲਾਂ ਅਤੇ ਸਬਜ਼ੀਆਂ ਨੂੰ ਵਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਰਿਵਾਇਤੀ ਤਰੀਕੇ ਦੇ ਨਾਲ ਬਣਾਇਆ ਗਿਆ ਡੋਸਾ ਵੀ ਕੇਲੇ ਦੇ ਪੱਤਿਆਂ ‘ਤੇ ਉਨ੍ਹਾਂ ਦਾ ਬੱਚਾ ਖਾਂਦਾ ਹੋਇਆ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਸੁਨੀਲ ਲਹਿਰੀ ਨੇ ਰਮਾਇਣ ‘ਚ ਲਛਮਣ ਦਾ ਕਿਰਦਾਰ ਨਿਭਾਇਆ ਸੀ । ਉਨ੍ਹਾਂ ਦੇ ਕਿਰਦਾਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਸੀ ਅਤੇ ਅੱਸੀ ਦੇ ਦਹਾਕੇ ‘ਚ ਆਇਆ ਇਹ ਸੀਰੀਅਲ ਏਨਾਂ ਕੁ ਮਕਬੂਲ ਹੋੋਇਆ ਸੀ ਕਿ ਦਰਸ਼ਕ ਇਸ ਸੀਰੀਅਲ ‘ਚ ਕੰਮ ਕਰਨ ਵਾਲੇ ਕਿਰਦਾਰਾਂ ਨੂੰ ਪੂਜਣ ਲੱਗ ਪਏ ਸਨ।