ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਮਿਲੀ ਧਮਕੀ ਭਰੀ ਕਾਲ, ਜਾਣੋ ਕਿਸ ਨੇ ਦਿੱਤੀ ਧਮਕੀ

ਪੰਜਾਬ ‘ਚ ਕਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਿਆ ਹੈ ।ਆਏ ਦਿਨ ਪੰਜਾਬੀ ਗਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ।ਹੁਣ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਖੁਦ ਨੂੰ ਗੋਲਡੀ ਬਰਾੜ ਦੱਸਿਆ ਹੈ।

By  Shaminder Kaur Kaler March 17th 2026 03:39 PM -- Updated: March 17th 2026 03:40 PM

ਪੰਜਾਬ ‘ਚ ਕਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਿਆ ਹੈ ।ਆਏ ਦਿਨ ਪੰਜਾਬੀ ਗਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ।ਹੁਣ ਗਾਇਕ ਗਿੱਪੀ ਗਰੇਵਾਲ (Gippy Grewal) ਨੂੰ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਖੁਦ ਨੂੰ ਗੋਲਡੀ ਬਰਾੜ ਦੱਸਿਆ ਹੈ।ਕਾਲ ਕਰਨ ਵਾਲੇ ਨੇ ਕਿਹਾ ਹੈ ਕਿ ‘ਗਿੱਪੀ ਗੋਲਡੀ ਬਰਾੜ ਬੋਲ ਰਿਹਾ ਹਾਂ।ਗਿੱਪੀ ਮੈਂ ਥੋੜ੍ਹੇ ਦਿਨ ਪਹਿਲਾਂ ਵੀ ਮੈਸੇਜ ਭੇਜਿਆ ਸੀ ।


ਹਾਲੇ ਤੱਕ ਤੇਰਾ ਕੋਈ ਜਵਾਬ ਨਹੀਂ ਆਇਆ ਹੈ।ਉਸ ਨੇ ਅੱਗੇ ਕਿਹਾ ਮੈਂ ਪਾਨੇ ਐਲਏ ਨੂੰ ਵੀ ਮੈਸੇਜ ਭੇਜਿਆ ਸੀ । ਤੁਹਾਡੇ ਦੋਵਾਂ ਨਾਲ ਗੱਲ ਕਰਨੀ ਹੈ।ਵੈਸੇ ਇਗਨੋਰ ਨਾ ਕਰੋ। ਬਹੁਤ ਬੁਰਾ ਹੋ ਜਾਏਗਾ।ਮੈਸੇਜ ਇਗਨੋਰ ਲਰ ਸਕਦੇ ਹੋ ਪਰ ਜੋ ਗੋਲੀਆਂ ਦੇ ਬ੍ਰਸਟ ਆਉਣ ਵਾਲੇ ਨੇ ਤੁਹਾਡੇ ਵੱਲ ਉਹ ਇਗਨੋਰ ਨਹੀਂ ਹੋਣਗੇ ।ਠੀਕ ਹੈ…ਕਿਤੇ ਮੁਹਾਲੀ ‘ਚ ਤੇਰੀ ਫ਼ਿਲਮ ਨਾ ਬਨਾਉਣੀ ਪੈ ਜਾਵੇ ।

ਪੁਲਿਸ ਦੀ ਪ੍ਰਤੀਕਿਰਿਆ 

ਡੀਐਸਪੀ ਸਿਟੀ-੨ ਹਰਸਿਮਰਨ ਸਿੰਘ ਬੱਲ ਨੇ ਕਿਹਾ ਹੈ ਕਿ ਪੁਲਿਸ ਦੇ ਕੋਲ ਇਸ ਮਾਮਲੇ ‘ਚ ਹਾਲੇ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਜੇ ਕੋਈ ਸ਼ਿਕਾਇਤ ਆਏਗੀ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਗਿੱਪੀ ਗਰੇਵਾਲ ਦੇ ਕੈਨੇਡਾ ਦੇ ਵੈਨਕੁਵਰ ਸਥਿਤ ਵ੍ਹਾਈਟ ਰੌਕ ਇਲਾਕੇ ‘ਚ ਫਾਈਰਿੰਗ ਹੋਈ ਸੀ । ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਲਈ ਗਈ ਸੀ । 

© Copyright Galactic Television & Communications Pvt. Ltd. 2026. All rights reserved.