ਨਵੇਂ ਗੀਤ ਨੂੰ ਰਿਲੀਜ਼ ਕਰਨ ਤੋਂ ਬਾਅਦ ਫੁੱਟ ਫੁੱਟ ਰੋਇਆ ਇਹ ਪੰਜਾਬੀ ਗਾਇਕ, ਰੋਣ ਦੀ ਦੱਸੀ ਇਹ ਵਜ੍ਹਾ

ਪੰਜਾਬੀ ਗਾਇਕ ਵਿਸ਼ਵ ਲਾਡੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਜਿਸ ‘ਚ ਗਾਇਕ ਰੋਂਦਾ ਹੋੋਇਆ ਦਿਖਾਈ ਦੇ ਰਿਹਾ ਹੈ। ਗਾਇਕ ਨਾਲ ਇਹ ਸਥਿਤੀ ਉਦੋਂ ਬਣੀ ਜਦੋਂ ਉਸ ਦਾ ਨਵਾਂ ਰਿਲੀਜ਼ ਕੀਤਾ ਗਿਆ ਗੀਤ ਇੰਸਟਾਗ੍ਰਾਮ ਤੋਂ ਹਟ ਗਿਆ।ਗਾਇਕ ਨੇ ਆਪਣੀ ਆਪਬੀਤੀ ਦੱਸਦੇ ਹੋਏ ਕਿ ਉਨ੍ਹਾਂ ਦਾ ਇਹ ਗੀਤ ਵਾਰ ਵਾਰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਾਈਡ ਹੋ ਰਿਹਾ ਹੈ।

By  Shaminder Kaur Kaler June 5th 2026 10:56 AM

ਪੰਜਾਬੀ ਗਾਇਕ ਵਿਸ਼ਵ ਲਾਡੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਜਿਸ ‘ਚ ਗਾਇਕ ਰੋਂਦਾ ਹੋੋਇਆ ਦਿਖਾਈ ਦੇ ਰਿਹਾ ਹੈ। ਗਾਇਕ ਨਾਲ ਇਹ ਸਥਿਤੀ ਉਦੋਂ ਬਣੀ ਜਦੋਂ ਉਸ ਦਾ ਨਵਾਂ ਰਿਲੀਜ਼ ਕੀਤਾ ਗਿਆ ਗੀਤ ਇੰਸਟਾਗ੍ਰਾਮ ਤੋਂ ਹਟ ਗਿਆ।ਗਾਇਕ ਨੇ ਆਪਣੀ ਆਪਬੀਤੀ ਦੱਸਦੇ ਹੋਏ ਕਿ ਉਨ੍ਹਾਂ ਦਾ ਇਹ ਗੀਤ ਵਾਰ ਵਾਰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਾਈਡ ਹੋ ਰਿਹਾ ਹੈ।ਜਿਸ ਦੀ ਰੀਲ ਵੀ ਨਹੀਂ ਬਣ ਪਾ ਰਹੀ ।ਗਾਇਕ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਵੱਲੋਂ ਕੀਤੀ ਗਈ ਮਿਹਨਤ ਮਜ਼ਦੂਰੀ ਦੇ ਇੱਕਠੇ ਕੀਤੇ ਗਏ ਪੈਸਿਆਂ ਦੇ ਨਾਲ ਉਨ੍ਹਾਂ ਨੇ ਇਹ ਗੀਤ ਰਿਲੀਜ਼ ਕੀਤਾ ਸੀ।

ਪਰ ਹੁਣ ਉਸ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਲਾਡੀ ਦੇ ਮੁਤਾਬਕ ਡਿਸਟਰੀਬਿਊਟਰ ਅਤੇ ਮਿਊਜ਼ਿਕ ਕੰਪਨੀ ਇਸ ਨੂੰ ਟੈਕਨੀਕਲ ਗਲੀਚ ਦੱਸ ਕੇ ਆਪਣਾ ਪੱਲਾ ਝਾੜ ਰਹੇ ਹਨ। ਪਰ ਉਨ੍ਹਾਂ ਦਾ ਸਾਰਾ ਪੈਸਾ ਇਸ ਗੀਤ ‘ਤੇ ਲੱਗਿਆ ਹੈ ।ਗਾਇਕ ਦਾ ਕਹਿਣਾ ਹੈ ਕਿ ਡਿਸਟਰੀਬਿਊਟਰ ਕੰਪਨੀਆਂ ਅਤੇ ਕਈ ਨਾਮੀ ਲੋਕਾਂ ਨੇ ਉਸ ਦੀ ਜ਼ਿੰਦਗੀ ਤੇ ਕਰੀਅਰ ਤਬਾਹ ਕਰ ਦਿੱਤਾ ਹੈ।

ਗਾਇਕ ਦਾ ਕਹਿਣਾ ਹੈ ਕਿ ਕਈ ਵੱਡੇ ਲੋਕਾਂ ਦੀਆਂ ਆਪਸੀ ਵਿਵਾਦ ਤੇ ਨਿੱਜੀ ਲੜਾਈਆਂ ਦੇ ਕਾਰਨ ਇੱਕ ਗਰੀਬ ਕਲਾਕਾਰ ਦੀ ਸਾਲਾਂ ਦੀ ਮਿਹਨਤ ‘ਤੇ ਪਾਣੀ ਫੇਰਿਆ ਜਾ ਰਿਹਾ ਹੈ। ਗਾਇਕ ਦਾ ਕਹਿਣਾ ਹੈ ਕਿ ਉਸ ਨੇ ਮਿਹਨਤ ਮਜ਼ਦੂਰੀ ਕਰਕੇ ਪੈਸਾ ਕਮਾਇਆ ਅਤੇ ਦਿਹਾੜੀ ਦੱਪਾ ਕਰਕੇ ਸਾਰੇ ਪਰਿਵਾਰ ਨੇ ਉਸ ਦੀ ਮਦਦ ਕੀਤੀ ਅਤੇ ਉਸ ਨੂੰ ਉਮੀਦ ਬੱਝੀ ਸੀ ਕਿ ਸ਼ਾਇਦ ਉਨ੍ਹਾਂ ਦੇ ਦਿਨ ਪਲਟ ਜਾਣਗੇ ।ਪਰ ਉਸ ਦੇ ਨਾਲ ਧੱਕਾ ਹੋ ਰਿਹਾ ਹੈ। 


© Copyright Galactic Television & Communications Pvt. Ltd. 2026. All rights reserved.