ਪੰਜਾਬੀ ਗਾਇਕਾ ਤੇ ਉਸ ਦਾ ਭਰਾ ਨਸ਼ੇ ਸਮੇਤ ਗ੍ਰਿਫਤਾਰ, ਖੰਨਾ ਪੁਲਿਸ ਨੇ ਕੀਤੀ ਕਾਰਵਾਈ

ਪੰਜਾਬ ਪੁਲਿਸ ਦੇ ਵੱਲੋਂ ਅਪ੍ਰੇਸ਼ਨ ਪ੍ਰਹਾਰ 2.0 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੇ ਦੂਜੇ ਦਿਨ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ।ਪੁਲਿਸ ਦੇ ਵੱਲੋਂ 115ਥਾਂਵਾਂ ਤੇ ਇੱਕੋ ਸਮੇਂ ਤੇ ਕਾਰਵਾਈ ਕੀਤੀ ਗਈ।ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਪੰਜਾਬੀ ਗਾਇਕਾ ਪਰਮਜੀਤ ਕੌਰ ਨੂੰ ਵੀ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਹੈ ਅਤੇ ਇਸ ਤੋਂ ਇਲਾਵਾ ਪਰਮਜੀਤ ਕੌਰ ਦੇ ਭਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

By  Shaminder Kaur Kaler February 10th 2026 11:22 AM -- Updated: February 10th 2026 11:33 AM

ਪੰਜਾਬ ਪੁਲਿਸ ਦੇ ਵੱਲੋਂ ਅਪ੍ਰੇਸ਼ਨ ਪ੍ਰਹਾਰ 2.0 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੇ ਦੂਜੇ ਦਿਨ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ।ਪੁਲਿਸ ਦੇ ਵੱਲੋਂ 115 ਥਾਂਵਾਂ ਤੇ ਇੱਕੋ ਸਮੇਂ ਤੇ ਕਾਰਵਾਈ ਕੀਤੀ ਗਈ।ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਪੰਜਾਬੀ ਗਾਇਕਾ ਪਰਮਜੀਤ ਕੌਰ ਨੂੰ ਵੀ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਹੈ ਅਤੇ ਇਸ ਤੋਂ ਇਲਾਵਾ ਪਰਮਜੀਤ ਕੌਰ ਦੇ ਭਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।


ਇਸੇ ਮੁਹਿੰਮ ਦੇ ਤਹਿਤ, ਮਾਛੀਵਾੜਾ ਸਾਹਿਬ ‘ਚ ਕੋਹਾੜਾ ਰੋਡ ਸਥਿਤ ਅਡਿਆਨਾ ਬੱਸ ਸਟੈਂਡ ਦੇ ਕੋਲ ਵੀ ਗਸ਼ਤ ਦੇ ਦੌਰਾਨ ਪੁਲਿਸ ਨੇ ਇੱਕ ਨੌਜਵਾਨ ਤੇ ਇੱਕ ਮਹਿਲਾ ਨੂੰ ਸ਼ੱਕੀ ਹਾਲਾਤਾਂ ‘ਚ ਕਾਬੂ ਕੀਤਾ ਹੈ ਅਤੇ ਤਲਾਸ਼ੀ ਲੈਣ ਤੋਂ ਬਾਅਦ ਉਨ੍ਹਾਂ ਤੋਂ ਅੱਠ ਗ੍ਰਾਮ ਦੇ ਕਰੀਬ ਹੈਰੋਇਨ ਵੀ ਕਾਬੂ ਕੀਤੀ ਗਈ ਹੈ।ਦੋਨਾਂ ਦੇ ਖਿਲਾਫ ਐਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਦੇ ਮੁਤਾਬਕ ਪਰਮਜੀਤ ਕੌਰ ਪਹਿਲਾਂ ਪੰਜਾਬੀ ਗਾਇਕਾ ਵੀ ਰਹਿ ਚੁੱਕੀ ਹੈ ਅਤੇ ਉਸ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੇ ਕੋਹੜ ਨੂੰ ਦੂਰ ਕਰਨ ਦੇ ਲਈ ਵੱਡੇ ਪੱਧਰ ‘ਤੇ ਪੁਲਿਸ ਕਰੜੀ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ।  

© Copyright Galactic Television & Communications Pvt. Ltd. 2026. All rights reserved.