ਗ੍ਰਿਫ਼ਤਾਰੀ ਦੀਆਂ ਖ਼ਬਰਾਂ ਤੇ ਪ੍ਰਿੰਸ ਨਰੂਲਾ ਨੇ ਤੋੜੀ ਚੁੱਪ, ਜਾਣੋ ਕੀ ਹੈ ਪੂਰਾ ਮਾਮਲਾ
ਬੀਤੇ ਦਿਨ ਅਦਾਕਾਰ ਪ੍ਰਿੰਸ ਨਰੂਲਾ ਦੀ ਗ੍ਰਿਫਤਾਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਗ੍ਰਿਫਤਾਰੀ ਕਿਉਂ ਕੀਤੀ ਗਈ ਹੈ।ਬੀਤੇ ਦਿਨ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ ‘ਚ ਪ੍ਰਿੰਸ ਨਰੂਲਾ ਨੂੰ ਪੁਲਿਸ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਨਜ਼ਰ ਆਈ ਸੀ ।
ਬੀਤੇ ਦਿਨ ਅਦਾਕਾਰ ਪ੍ਰਿੰਸ ਨਰੂਲਾ (Prince Narula) ਦੀ ਗ੍ਰਿਫਤਾਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਗ੍ਰਿਫਤਾਰੀ ਕਿਉਂ ਕੀਤੀ ਗਈ ਹੈ।ਬੀਤੇ ਦਿਨ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ ‘ਚ ਪ੍ਰਿੰਸ ਨਰੂਲਾ ਨੂੰ ਪੁਲਿਸ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਨਜ਼ਰ ਆਈ ਸੀ ।ਇਸ ਦੇ ਨਾਲ ਹੀ ਉਨ੍ਹਾਂ ਦੇ ਪਿੱਛੇ ਕੁਝ ਮੀਡੀਆ ਕਰਮੀ ਵੀ ਨਜ਼ਰ ਆ ਰਹੇ ਸਨ।ਹਰ ਕੋਈ ਹੈਰਾਨ ਸੀ ਅਤੇ ਇਹ ਜਾਨਣ ਲਈ ਉਤਸੁਕ ਸੀ ਕਿ ਆਖਿਰ ਮਾਮਲਾ ਹੈ ਕੀ ! ਲਗਾਤਾਰ ਵਾਇਰਲ ਹੁੰਦੀਆਂ ਖ਼ਬਰਾਂ ਤੋਂ ਬਾਅਦ ਪ੍ਰਿੰਸ ਨਰੂਲਾ ਨੂੰ ਖੁਦ ਸਾਹਮਣੇ ਆਉਣਾ ਪਿਆ ਅਤੇ ਇਸ ਵੀਡੀਓ ਦੀ ਸਚਾਈ ਦੱਸਣੀ ਪਈ ।
ਆਖਿਰ ਕੀ ਸੀ ਵੀਡੀਓ ਦਾ ਸੱਚ
ਟੀਵੀ ਅਦਾਕਾਰ ਪ੍ਰਿੰਸ ਨਰੂਲਾ ਨੇ ਗ੍ਰਿਫਤਾਰੀ ਦੀਆਂ ਖ਼ਬਰਾਂ ਤੇ ਵਿਰਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਸ ਨੂੰ ਹੱਥਕੜੀਆਂ ‘ਚ ਲਿਜਾਇਆ ਦਿਖਾਇਆ ਗਿਆ ਹੈ। ਇਹ ਉਸ ਦੇ ਪ੍ਰੋਜੈਕਟ ਦਾ ਹਿੱਸਾ ਹੈ । ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।ਜਿਸ ਤੋਂ ਬਾਅਦ ਫੈਨਸ ਨੂੰ ਸੁੱਖ ਦਾ ਸਾਹ ਆਇਆ ।ਵਾਇਰਲ ਹੋਏ ਵੀਡੀਓ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਇਹ ਵੀਡੀਓ ਉਸ ਦੇ ਆਉਣ ਵਾਲੇ ਪ੍ਰੋਜੈਕਟਾਂ ਚੋਂ ਇੱਕ ਦਾ ਹਿੱਸਾ ਹੈ।ਅਦਾਕਾਰ ਨੇ ਅੱਗੇ ਕਿਹਾ ਕਿ “ਇਹ ਇੱਕ ਬ੍ਰਾਂਡ ਸ਼ੂਟ ਦਾ ਹਿੱਸਾ ਸੀ, ਮੈਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ”।