ਹਨੀ ਸਿੰਘ ਦੇ ਸ਼ੋਅ ਨੂੰ ਲੈ ਕੇ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ, ਸ਼ੋਅ ‘ਚ ਆਉਣ ਵਾਲੇ ਲੋਕਾਂ ਨੂੰ ਸਚੇਤ ਰਹਿਣ ਦੀ ਸਲਾਹ

ਦਿੱਲੀ ‘ਚ ਸ਼ਨਿੱਚਰਵਾਰ ਨੂੰ ਸੜਕ ਤੇ ਆਵਾਜਾਈ ਨੂੰ ਲੈ ਕੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ । ਇਸ ਦੇ ਨਾਲ ਹੀ ਕੁਝ ਰੂਟ ਵੀ ਡਾਈਵਰਟ ਕੀਤੇ ਗਏ ਹਨ । ਰੈਪਰ ਤੇ ਗਾਇਕ ਹਨੀ ਸਿੰਘ ਦੇ ਲਾਈਵ ਕੰਸਰਟ ਨੂੰ ਲੈ ਕੇ ਪੁਲਿਸ ਦੇ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਦਿੱਲੀ ਪੁਲਿਸ ਦੇ ਵੱਲੋਂ ਰਾਜਘਾਟ ਦੇ ਕੋਲ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਦੇ ਆਲੇ ਦੁਆਲੇ ਆਵਾਜਾਈ ਪ੍ਰਭਾਵਿਤ ਰਹੇਗਾ ।

By  Shaminder Kaur Kaler March 14th 2026 04:38 PM

ਦਿੱਲੀ ‘ਚ ਸ਼ਨਿੱਚਰਵਾਰ ਨੂੰ ਸੜਕ ਤੇ ਆਵਾਜਾਈ ਨੂੰ ਲੈ ਕੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ । ਇਸ ਦੇ ਨਾਲ ਹੀ ਕੁਝ ਰੂਟ ਵੀ ਡਾਈਵਰਟ ਕੀਤੇ ਗਏ ਹਨ । ਰੈਪਰ ਤੇ ਗਾਇਕ ਹਨੀ ਸਿੰਘ ਦੇ ਲਾਈਵ ਕੰਸਰਟ ਨੂੰ ਲੈ ਕੇ ਪੁਲਿਸ ਦੇ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਦਿੱਲੀ ਪੁਲਿਸ ਦੇ ਵੱਲੋਂ ਰਾਜਘਾਟ ਦੇ ਕੋਲ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਦੇ ਆਲੇ ਦੁਆਲੇ ਆਵਾਜਾਈ ਪ੍ਰਭਾਵਿਤ ਰਹੇਗਾ ।ਦਿੱਲੀ ਪੁਲਿਸ ਦੇ ਮੁਤਾਬਕ ਦੁਪਹਿਰ ਤੋਂ ਲੈ ਕੇ ਸ਼ਨਿੱਚਰਵਾਰ ਰਾਤ ਦਸ ਵਜੇ ਤੱਕ ਆਵਾਜਾਈ ਪ੍ਰਭਾਵਿਤ ਰਹੇਗੀ, ਕਿਉਂਕਿ ਇਨ੍ਹਾਂ ਇਲਾਕਿਆਂ ‘ਚ ਜਾਮ ਦੀ ਸਥਿਤੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ।ਸਟੇਡੀਅਮ ‘ਚ ਸ਼ਾਮ ਚਾਰ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ ਜਾਮ ਦੀ ਸੰਭਾਵਨਾ ਹੈ।ਕਿਉਂਕਿ ਇਸ ਲਾਈਵ ਕੰਸਰਟ ‘ਚ ਵੱਡੀ ਗਿਣਤੀ ‘ਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। 


ਕਿਹੜੇ ਰਸਤਿਆਂ ‘ਤੇ ਰੋਕ 

ਪੁਲਿਸ ਦੇ ਮੁਤਾਬਕ ਹਨੀ ਸਿੰਘ ਦੇ ਸ਼ੋਅ ਦੇ ਕਾਰਨ ਆਈਪੀ ਮਾਰਗ, ਵਿਕਾਸ ਮਾਰਗ ਅਤੇ ਰਾਜਘਾਟ ਤੋਂ ਆਈਪੀ ਡੀਪੂ ਦੇ ਵਿੱਚ ਰਿੰਗ ਰੋਡ ਦੇ ਹਿੱਸੇ ‘ਤੇ ਟ੍ਰੈਫਿਕ ‘ਚ ਬਦਲਾਅ ਲਈ ਕੁਝ ਪਾਬੰਦੀਆਂ ਲਾਗੂ ਰਹਿਣਗੀਆਂ।ਇਸ ਤੋਂ ਇਲਾਵਾ ਵਾਹਨਾਂ ਦੀ ਆਵਾਜਾਈ ‘ਤੇ ਵੀ ਰੋਕ ਲਗਾਈ ਗਈ ਹੈ ਤਾਂ ਕਿ ਲੋਕਾਂ ਨੂੰ ਜਾਮ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।ਪੁਲਿਸ ਨੇ ਲੋਕਾਂ ਨੂੰ ਨਸੀਹਤ ਦਿੱਤੀ ਹੈ ਕਿ ਇਨ੍ਹਾਂ ਰਸਤਤਿਆਂ ‘ਤੇ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਦੀ ਸਥਿਤੀ ਦੀ ਜਾਣਕਾਰੀ ਜ਼ਰੂਰ ਲੈ ਲੈਣ। ਰਾਜਘਾਟ ਤੋਂ ਆਈਪੀ ਫਲਾਈਓਵਰ ਤੱਕ ਰਿੰਗ ਰੋਡ ਦੇ ਦੋਨਾਂ ਪਾਸਿਆਂ ‘ਤੇ ਗੱਡੀ ਨੂੰ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।ਇਸ ਤੋਂ ਇਲਾਵਾ ਇਸ ਕੰਸਰਟ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਦੇ ਲਈ ਵੱਖ ਵੱਖ ਗੇਟ ਤੈਅ ਕੀਤੇ ਗਏ ਹਨ।ਜਿਸ ‘ਚ ਸੱਤ ਤੇ ਅੱਠ ਨੰਬਰ ਗੇਟ ਤੋਂ ਐਂਟਰੀ ਵੈਲੋਡਰੋਮ ਰੋਡ ਤੋਂ ਹੋਵੇਗੀ । ਜਦੋਂਕਿ 21,22,16,18ਗੇਟ ਨੰਬਰ ਤੋਂ ਪ੍ਰਵੇਸ਼ ਐਮਜੀਐਮ ਰੋਡ ਤੋਂ ਦਿੱਤੀ ਜਾਵੇਗੀ।

© Copyright Galactic Television & Communications Pvt. Ltd. 2026. All rights reserved.