ਗਾਇਕ ਲਾਡੀ ਚਾਹਲ ਦੇ ਕਰੀਅਰ ‘ਚ ਪਰਮੀਸ਼ ਵਰਮਾ ਦਾ ਹੈ ਵੱਡਾ ਹੱਥ, ਗਾਇਕ ਨੇ ਵੀਡੀਓ ‘ਚ ਖੁਦ ਕੀਤਾ ਖੁਲਾਸਾ
ਲਾਡੀ ਚਾਹਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਪਰ ਉਨ੍ਹਾਂ ਦੇ ਕਰੀਅਰ ‘ਚ ਪਰਮੀਸ਼ ਵਰਮਾ ਦਾ ਵੱਡਾ ਹੱਥ ਹੈ।ਜਿਸ ਦੇ ਬਾਰੇ ਲਾਡੀ ਨੇ ਖੁਦ ਇਕ ਵੀਡੀਓ ‘ਚ ਖੁਲਾਸਾ ਕੀਤਾ ਹੈ।
ਲਾਡੀ ਚਾਹਲ (Ladi Chahal) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਪਰ ਉਨ੍ਹਾਂ ਦੇ ਕਰੀਅਰ ‘ਚ ਪਰਮੀਸ਼ ਵਰਮਾ (Parmish Verma) ਦਾ ਵੱਡਾ ਹੱਥ ਹੈ।ਜਿਸ ਦੇ ਬਾਰੇ ਲਾਡੀ ਨੇ ਖੁਦ ਇਕ ਵੀਡੀਓ ‘ਚ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦਾ ਦਿਨ ਲਿਆਉਣ ਵਾਸਤੇ ਉਨ੍ਹਾਂ ਨੇ ਖੁਦ ਤਾਂ ਮਿਹਨਤ ਕੀਤੀ ਹੀ । ਪਰ ਪਰਮੀਸ਼ ਵਰਮਾ ਦਾ ਇਹ ਦਿਨ ਲਿਆਉਣ ‘ਚ ਵੱਡਾ ਹੱਥ ਹੈ।
ਉਨ੍ਹਾਂ ਨੇ ਦੱਸਿਆ ਕਿ ਔਖੇ ਸੌਖੇ ਟਾਈਮ ਨੂੰ ਕਿਵੇਂ ਝੱਲਣਾ ਇਹ ਸਭ ਪਰਮੀਸ਼ ਵਰਮਾ ਨੇ ਮੈਨੂੰ ਸਿਖਾਇਆ ਅਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਇੱਕਠੇ ਹਾਂ।ਲਾਡੀ ਚਾਹਲ ਨੇ ਕਿਹਾ ਕਿ ਅੱਜ ਦਾ ਦਿਨ ਲਿਆਉਣ ਵਾਸਤੇ ਪ੍ਰਮਾਤਮਾ ਅਤੇ ਪਰਮੀਸ਼ ਵਰਮਾ ਦਾ ਦਾ ਧੰਨਵਾਦ ਹੈ ।ਲਾਡੀ ਚਾਹਲ ਨੇ ਕਿਹਾ ਕਿ ਪਰਮੀਸ਼ ਵਰਮਾ ਦੀ ਚੜ੍ਹਦੀਕਲਾ ਦੇ ਲਈ ਹਮੇਸ਼ਾ ਅਰਦਾਸ ਕਰਦੇ ਹਨ।
ਲਾਡੀ ਤੇ ਪਰਮੀਸ਼ ਵਰਮਾ ਨੇ ਕਈ ਪ੍ਰੋਜੈਕਟ ‘ਤੇ ਕੀਤਾ ਕੰਮ
ਲਾਡੀ ਚਾਹਲ ਤੇ ਪਰਮੀਸ਼ ਵਰਮਾ ਨੇ ਇੱਕਠਿਆਂ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ਹੈ।ਹਾਲ ਹੀ ‘ਚ ਉਨ੍ਹਾਂ ਦਾ ਯਾਰੀਆਂ ਗੀਤ ਆਇਆ ਹੈ। ਜਿਸ ‘ਚ ਲਾਡੀ ਚਾਹਲ ਨੇ ਪਰਮੀਸ਼ ਵਰਮਾ ਦੇ ਨਾਲ ਆਪਣੀ ਯਾਰੀ ਨੂੰ ਬਿਆਨ ਕੀਤਾ ਹੈ।ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰਮੀਸ਼ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਗਾਇਕੀ ਦੇ ਖੇਤਰ ‘ਚ ਵੱਡਾ ਨਾਮ ਕਮਾਇਆ ਹੈ ਅਤੇ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ।