ਨੂਰਾਂ ਸਿਸਟਰਸ ਦੇ ਪਿਤਾ ਦੀ ਕਿਡਨੀ ਹੋਈ ਫੇਲ੍ਹ, ਸਭ ਤੋਂ ਛੋਟੀ ਭੈਣ ਨੇ ਕਿਹਾ ‘ਮੈਂ ਡੋਨੇਟ ਕਰਾਂਗੀ ਕਿਡਨੀ’

ਨੂਰਾਂ ਸਿਸਟਰਸ ਦੇ ਪਿਤਾ ਦੀ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਟੰਟ ਪਵਾਉਣ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।

By  Shaminder Kaur Kaler February 20th 2026 04:10 PM

ਨੂਰਾਂ ਸਿਸਟਰਸ (Nooran Sisters) ਦੇ ਪਿਤਾ ਦੀ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਟੰਟ ਪਵਾਉਣ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।ਜੋਤੀ ਨੂਰਾਂ ਦੇ ਪਿਤਾ ਸ਼ੂਗਰ ਦੇ ਮਰੀਜ਼ ਹਨ ਅਤੇ ਉਨ੍ਹਾਂ ਦੀ ਧੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਜੀ ਦੀ ਕਿਡਨੀ ਖ਼ਰਾਬ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।


ਇਨਫੈਕਸ਼ਨ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਅਪ੍ਰੇਸ਼ਨ ਹਾਲੇ ਨਹੀਂ ਹੋ ਸਕਿਆ ।ਉਨ੍ਹਾਂ ਦੀ ਧੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਕਿਡਨੀ ਦੇਣ ਦੇ ਲਈ ਤਿਆਰ ਹੈ,

ਪਰ ਡਾਕਟਰਾਂ ਦਾ ਕਹਿਣਾ ਹੈ ਕਿ ਚੈਕਅੱਪ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਕੌਣ ਕਿਡਨੀ ਦਾਨ ਦੇ ਸਕਦਾ ਹੈ। ਇਸ ਦੇ ਨਾਲ ਹੀ ਰੀਤੂ ਦਾ ਕਹਿਣਾ ਹੈ ਕਿ ਉਹ ਖੁਦ ਵੀ ਕਿਡਨੀ ਦੇਣ ਦੇ ਲਈ ਤਿਆਰ ਹੈ।


ਖ਼ਾਨ ਸਾਬ ਵੀ ਪਹੁੰਚੇ ਸੀ ਹਾਲ ਚਾਲ ਜਾਨਣ 

ਦੱਸ ਦਈਏ ਕਿ ਜੋਤੀ ਨੂਰਾਂ ਦੇ ਪਿਤਾ ਦੇ ਬਿਮਾਰ ਹੋਣ ਦੀ ਖ਼ਬਰ ਮਿਲਣ ‘ਤੇ ਖ਼ਾਨ ਸਾਬ ਵੀ ਉਨ੍ਹਾਂ ਦਾ ਹਾਲ ਚਾਲ ਜਾਨਣ ਦੇ ਲਈ ਹਸਪਤਾਲ ‘ਚ ਪਹੁੰਚੇ ਸਨ ।

ਇਸ ਤੋਂ ਪਹਿਲਾਂ ਗਾਇਕਾ ਦੇ ਪਿਤਾ ਦਾ ਹਸਪਤਾਲ ਤੋਂ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ ‘ਚ ਉਹ ਆਪਣੀ ਧੀ ਜੋਤੀ ਨੂਰਾਂ ਨੂੰ ਮਿਲਣ ਦੇ ਲਈ ਤਰਸਦੇ ਨਜ਼ਰ ਆ ਰਹੇ ਸਨ । 

 

© Copyright Galactic Television & Communications Pvt. Ltd. 2026. All rights reserved.