ਨੂਰਾਂ ਸਿਸਟਰਸ ਦੇ ਪਰਿਵਾਰ ਦਾ ਮੁੜ ਪਿਆ ਪੰਗਾ, ਜਾਣੋ ਕਿਸ ਗੱਲੋਂ ਵਧਿਆ ਵਿਵਾਦ

ਜੋਤੀ ਨੂਰਾਂ ਦਾ ਪਰਿਵਾਰ ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਵਾਰ ਕਿਤੇ ਧਾਰਮਿਕ ਅਸਥਾਨ ‘ਤੇ ਪਰਿਵਾਰ ਦੇ ਵੱਲੋਂ ਗਾਉਣ ਕਾਰਨ ਵਿਵਾਦ ਹੋਇਆ ਹੈ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਸੂਫ਼ੀ ਗਾਇਕਾ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਕੁਝ ਲੋਕ ਪਹੁੰਚ ਗਏ। ਲੋਕਾਂ ਦਾ ਇਲਜ਼ਾਮ ਹੈ ਕਿ ਫਗਵਾੜਾ ਦੇ ਨਜ਼ਦੀਕ ਇੱਕ ਪਿੰਡ ‘ਚ ਮੇਲਾ ਕਰਵਾਇਆ ਗਿਆ ਸੀ ।ਇਸ ਮੇਲੇ ‘ਚ ਪਰਫਾਰਮ ਕਰਨ ਦੇ ਲਈ ਮੰਗੀ ਖ਼ਾਨ ਦੇ ਨਾਲ ਸਾਡੀ ਗੱਲਬਾਤ ਹੋਈ ਸੀ ।

By  Shaminder Kaur Kaler July 1st 2026 10:56 AM

ਜੋਤੀ ਨੂਰਾਂ ਦਾ ਪਰਿਵਾਰ ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਵਾਰ ਕਿਤੇ ਧਾਰਮਿਕ ਅਸਥਾਨ ‘ਤੇ ਪਰਿਵਾਰ ਦੇ ਵੱਲੋਂ ਗਾਉਣ ਕਾਰਨ ਵਿਵਾਦ ਹੋਇਆ ਹੈ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਸੂਫ਼ੀ ਗਾਇਕਾ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਕੁਝ ਲੋਕ ਪਹੁੰਚ ਗਏ। ਲੋਕਾਂ ਦਾ ਇਲਜ਼ਾਮ ਹੈ ਕਿ ਫਗਵਾੜਾ ਦੇ ਨਜ਼ਦੀਕ ਇੱਕ ਪਿੰਡ ‘ਚ ਮੇਲਾ ਕਰਵਾਇਆ ਗਿਆ ਸੀ ।ਇਸ ਮੇਲੇ ‘ਚ ਪਰਫਾਰਮ ਕਰਨ ਦੇ ਲਈ ਮੰਗੀ ਖ਼ਾਨ ਦੇ ਨਾਲ ਸਾਡੀ ਗੱਲਬਾਤ ਹੋਈ ਸੀ ।

ਇਨ੍ਹਾਂ ਦੀ ਕੁੜੀ ਦੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ। ਪਰ ਮੇਲੇ ‘ਚ ਮੌਜੂਦ ਬਾਬਾ ਜੀ ਨੇ ਕੋਈ ਗਾਣਾ ਗਾਉਣ ਤੋਂ ਰੋਕਿਆ, ਪਰ ਇਨ੍ਹਾਂ ਨੇ ਕਿਹਾ ਕਿ ਸਾਡੇ ਗੁਰੁ ਨੇ ਸਾਨੂੰ ਇਹੀ ਸਿਖਾਇਆ ਹੈ ਅਤੇ ਅਸੀਂ ਇਹੀ ਗਾਉਣਾ ਹੈ। ਜਿਸ ਤੋਂ ਬਾਅਦ ਬਾਬਾ ਜੀ ਦਰਬਾਰ ਚੋਂ ਆ ਗਏ । ਇਹ ਗੱਲ ਇੱਥੇ ਹੀ ਮੁੱਕ ਗਈ । ਜਿਸ ਤੋਂ ਬਾਅਦ ਚੌਵੀ ਤਰੀਕ ਨੂੰ ਇੱਕ ਹੋਰ ਮੇਲਾ ਸੀ ।

ਜਿੱਥੇ ਹੋਰ ਕਿਸੇ ਸਰਕਾਰ ਨੇ ਆਉੇਣਾ ਸੀ ਅਤੇ ਮੰਗੀ ਖ਼ਾਨ ਨੇ ਕਿਹਾ ਕਿ ਮੈਂ ਇੱਥੇ ਫ੍ਰੀ ਗਾਵਾਂਗਾ ।ਬਾਬਾ ਜੀ ਨੇ ਗਾਉਣ ਦੀ ਇਜਾਜ਼ਤ ਦਿੱਤੀ। ਬਾਬਾ ਜੀ ਨੇ ਕਮਰੇ ‘ਚ ਬਿਠਾ ਕੇ ਮੰਗੀ ਖ਼ਾਨ ਨੂੰ ਸਮਝਾਇਆ ਕਿ ਤੂੰ ਗਾਣਾ ਗਲਤ ਗਾ ਰਿਹਾ ਸੀ ਅਤੇ ਨਾਲੇ ਉਸ ਨੂੰ ਪੈਸੇ ਵੀ ਦਿੱਤੇ ।

ਬਾਬਾ ਜੀ ਵਾਪਸ ਪਿੰਡ ਰੁੜਕਾਂ ‘ਚ ਚਲੇ ਗਏ ਜਿਸ ਤੋਂ ਬਾਅਦ ਇਨ੍ਹਾਂ ਦੀ ਕੁੜੀ ਨੇ ਲਾਈਵ ਮਾਈਕ ਦੇ ਸਾਹਮਣੇ ਆ ਕੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ । ਇਸ ਤੋਂ ਬਾਅਦ ਦੋਵਾਂ ਧਿਰਾਂ ‘ਚ ਵਿਵਾਦ ਵਧ ਗਿਆ । ਹੁਣ ਇਸ ਮਾਮਲੇ ‘ਚ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੇ ਹਨ। 

© Copyright Galactic Television & Communications Pvt. Ltd. 2026. All rights reserved.