ਨਿਸ਼ਾ ਬਾਨੋ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ, ਮਾਂ ਨੂੰ ਜਨਮ ਦਿਨ ਦੀ ਦਿੱਤੀ ਵਧਾਈ

ਨਿਸ਼ਾ ਬਾਨੋ ਦੀ ਮਾਂ ਦਾ ਅੱਜ ਜਨਮਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਹੈਪੀ ਬਰਥਡੇ ਮਾਂ…

By  Shaminder Kaur Kaler January 1st 2026 04:14 PM

ਨਿਸ਼ਾ ਬਾਨੋ (Nisha Bano) ਦੀ ਮਾਂ ਦਾ ਅੱਜ ਜਨਮਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਹੈਪੀ ਬਰਥਡੇ ਮਾਂ…ਰੱਬ ਤੇਰੀ ਬਹੁਤ ਲੰਮੀ ਉਮਰ ਕਰੇ।ਮੰਮੀ ਤੂੰ ਬਹੁਤ Strong ਆ ਜਿਸ ਨੇ ਆਪਣੇ ਅੰਦਰ ਏਨੇ ਦੁੱਖ ਲੈ ਕੇ ਵੀ ਮੈਨੂੰ ਹੌਸਲਾ ਦਿੱਤਾ ਹਮੇਸ਼ਾ। ਮੇਰੀ ਹਿੰਮਤ ਆ ਮੇਰੀ ਮਾਂ, ਰੱਬ ਹਰ ਜਨਮ ‘ਚ ਤੈਨੂੰ ਮੇਰੀ ਮਾਂ ਬਣਾਏ।

ਬਹੁਤ ਸਾਰਾ ਪਿਆਰ…ਤੇ ਰੱਬ ਸਾਡੇ ਸਭ ਲਈ ਨਵੇਂ ਸਾਲ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਏ”।ਨਿਸ਼ਾ ਬਾਨੋ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਮਾਂ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ।

ਨਿਸ਼ਾ ਬਾਨੋ ਦਾ ਵਰਕ ਫ੍ਰੰਟ 

ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਕਰ ਰਹੇ ਹਨ । ਨਿੱਕਾ ਜ਼ੈਲਦਾਰ ਫ਼ਿਲਮ ‘ਚ ਉਨ੍ਹਾਂ ਦੇ ਵੱਲੋਂ ਨਿਭਾਇਆ ਗਿਆ ‘ਸ਼ਾਂਤੀ’ ਨਾਂਅ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਨਿਸ਼ਾ ਬਾਨੋ ਅਦਾਕਾਰੀ ਦੇ ਨਾਲ-ਨਾਲ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹਨ। 


© Copyright Galactic Television & Communications Pvt. Ltd. 2026. All rights reserved.