ਨਿਸ਼ਾ ਬਾਨੋ ਦੀ ਨਹੀਂ ਹੈ ਕੋਈ ਵੀ ਸਹੇਲੀ, ਆਪਣੀ ਮਾਂ ਨੂੰ ਹੀ ਮੰਨਦੇ ਸਨ ਆਪਣੀ ਬੈਸਟ ਫ੍ਰੈਂਡ
ਨਿਸ਼ਾ ਬਾਨੋ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਫੈਨਸ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਦਿਲ ਦੀਆਂ ਕਈ ਗੱਲਾਂ ਇੱਕ ਪੌਡਕਾਸਟ ਦੇ ਦੌਰਾਨ ਸਾਂਝੀਆਂ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਦੱਸ ਰਹੇ ਹਨ ਕਿ “ਉਨ੍ਹਾਂ ਦੀ ਕੋਈ ਸਹੇਲੀ ਨਹੀਂ ਹੈ।
ਨਿਸ਼ਾ ਬਾਨੋ (Nisha Bano)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਫੈਨਸ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਦਿਲ ਦੀਆਂ ਕਈ ਗੱਲਾਂ ਇੱਕ ਪੌਡਕਾਸਟ ਦੇ ਦੌਰਾਨ ਸਾਂਝੀਆਂ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਦੱਸ ਰਹੇ ਹਨ ਕਿ “ਉਨ੍ਹਾਂ ਦੀ ਕੋਈ ਸਹੇਲੀ ਨਹੀਂ ਹੈ।
_a52607bb3956c9284ab89a772c9c915b_1280X720.webp)
ਉਨ੍ਹਾਂ ਦੀ ਬੈਸਟ ਫ੍ਰੈਂਡ ਉਨ੍ਹਾਂ ਦੀ ਮਾਂ ਹੀ ਸੀ । ਇਸ ਗੱਲਬਾਤ ਦੇ ਦੌਰਾਨ ਨਿਸ਼ਾ ਬਾਨੋ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਬਹੁਤ ਬਹਾਦਰ ਔਰਤ ਸੀ ਅਤੇ ਉਨ੍ਹਾਂ ਨੇ ਜੋ ਜ਼ਿੰਦਗੀ ‘ਚ ਸਹਿਆ ਹੈ ਉਹ ਮੈਂ ਹੀ ਜਾਣਦੀ ਹਾਂ। ਇਹ ਸਭ ਦੱਸਦੇ ਹੋਏ ਨਿਸ਼ਾ ਬਾਨੋ ਭਾਵੁਕ ਹੋ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
_a6c8a4d08aca3e35389722b11e6d284f_1280X720.webp)
ਨਿਸ਼ਾ ਬਾਨੋ ਦਾ ਵਰਕ ਫ੍ਰੰਟ
ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੂੰ ਬਚਪਨ ਤੋਂ ਹੀ ਨੱਚਣ ਗਾਉਣ ਦਾ ਸ਼ੌਂਕ ਸੀ ਅਤੇ ਆਪਣੇ ਕਾਲਜ ਸਮੇਂ ‘ਚ ਨਿਸ਼ਾ ਬਾਨੋ ਪਰਫਾਰਮੈਂਸ ਦਿੰਦੇ ਹੋਏ ਸਨ ।ਹੌਲੀ ਹੌਲੀ ਉਨ੍ਹਾਂ ਦਾ ਇਹੀ ਸ਼ੌਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਆਇਆ ਸੀ । ਇੰਡਸਟਰੀ ‘ਚ ਕਰਮਜੀਤ ਅਨਮੋਲ ਨੇ ਉਨ੍ਹਾਂ ਨੂੰ ਅੱਗੇ ਵਧਣ ‘ਚ ਮਦਦ ਕੀਤੀ।