ਨਵ ਬਾਜਵਾ ਤੇ ਹਿਮਾਂਸ਼ੀ ਖੁਰਾਣਾ ਨਵੀਂ ਫ਼ਿਲਮ ‘ਐਡਵੋਕੇਟ ਚੌਹਾਨ’ ‘ਚ ਆਉਣਗੇ ਨਜ਼ਰ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਅਦਾਕਾਰ ਨਵ ਬਾਜਵਾ ਤੇ ਹਿਮਾਂਸ਼ੀ ਖੁਰਾਣਾ ਜਲਦ ਹੀ ਆਪਣੀ ਨਵੀਂ ਫ਼ਿਲਮ ‘ਐਡਵੋਕੇਟ ਚੌਹਾਨ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਨਵ ਬਾਜਵਾ ਤੇ ਹਿਮਾਂਸ਼ੀ ਖੁਰਾਣਾ ਨਜ਼ਰ ਆਉਣਗੇ । ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਗੁਰਜੀਤ ਬਾਜਵਾ, ਮੰਜਰੀ ਜੋਸ਼ੀ, ਗੁਰਵਿੰਦਰ ਗੌਰੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

ਇਸ ਫ਼ਿਲਮ ਦੀ ਕਹਾਣੀ ਖੁਦ ਨਵ ਬਾਜਵਾ ਨੇ ਲਿਖੀ ਹੈ ਅਤੇ ਫ਼ਿਲਮ ਨੂੰ ਨਮਨ ਹੰਜਰਾ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦੀ ਡਾਇਰੈਕਸ਼ਨ ਵਰਿੰਦਰ ਰਾਮਗੜ੍ਹੀਆ ਦੇ ਵੱਲੋਂ ਕੀਤੀ ਜਾ ਰਹੀ ਹੈ।

ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਫ਼ਿਲਮ ਦੀ ਉਡੀਕ ਕਰ ਰਹੇ ਹਨ। ਇਹ ਫ਼ਿਲਮ ਇਸੇ ਸਾਲ ਅਗਸਤ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਹਿਮਾਂਸ਼ੀ ਖੁਰਾਣਾ ਦਾ ਵਰਕ ਫ੍ਰੰਟ
ਹਿਮਾਂਸ਼ੀ ਖੁਰਾਣਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਹੁਣ ਤੱਕ ਉਹ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ।ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਨੇ ਕਈ ਗੀਤ ਵੀ ਕੱਢੇ ਹਨ । ਉਨ੍ਹਾਂ ਦੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਕੰਮ ਕੀਤਾ ਹੈ।
ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ। ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ ।