ਮਨਕਿਰਤ ਔਲਖ ਨੇ ਨਿਭਾਇਆ ਵਾਅਦਾ, ਕਬੱਡੀ ਖਿਡਾਰੀ ਰਾਜਨਦੀਪ ਸ਼ਰਮਾ ਤੇ ਜਸ ਸ਼ਰਮਾ ਨੂੰ ਦਿੱਤੀ ਕਾਰ
ਮਨਕਿਰਤ ਔਲਖ ਨੇ ਇੱਕ ਪਰਿਵਾਰ ਦੀਆਂ ਧੀਆਂ ਨੂੰ ਘਰ ਬਨਵਾਉਣ ‘ਚ ਮਦਦ ਦੇ ਨਾਲ-ਨਾਲ ਉਨ੍ਹਾਂ ਦੇ ਵਿਆਹ ਤੇ ਕਾਰ ਦੇਣ ਦਾ ਵੀ ਵਾਅਦਾ ਕੀਤਾ ਸੀ।ਜਿਸ ਨੂੰ ਉਨ੍ਹਾਂ ਨੇ ਨਵੇਂ ਸਾਲ ਦੇ ਮੌਕੇ ‘ਤੇ ਪੂਰਾ ਕੀਤਾ ਹੈ।
ਗਾਇਕ ਮਨਕਿਰਤ ਔਲਖ ਨੇ 2025 ‘ਚ ਪੰਜਾਬ ‘ਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਸੀ । ਲੋਕਾਂ ਦੇ ਘਰ ਬਨਵਾਉਣ ਦੇ ਲਈ ਆਰਥਿਕ ਮਦਦ ਤੋਂ ਇਲਾਵਾ ਕਈ ਕਿਸਾਨਾਂ ਨੂੰ ਵੀ ਮਦਦ ਮੁਹੱਈਆ ਕਰਵਾਈ ਗਈ ਸੀ । ਜਿਸ ਕਿਸੇ ਨੂੰ ਰਾਸ਼ਨ ਦੀ ਲੋੜ ਸੀ ਉਸ ਨੂੰ ਰਾਸ਼ਨ ਦਿੱਤਾ ਗਿਆ ਅਤੇ ਜਿਸ ਕਿਸੇ ਦੇ ਪਸ਼ੂ ਅਤੇ ਮਾਲ ਡੰਗਰ ਹੜ੍ਹਾਂ ਦੌਰਾਨ ਰੁੜ੍ਹ ਗਿਆ ਸੀ ਉਸ ਨੂੰ ਮੱਝਾਂ ਮੁਹੱਈਆ ਕਰਵਾਈਆਂ ਗਈਆਂ ਸਨ। ਇਸ ਦੌਰਾਨ ਹੀ ਮਨਕਿਰਤ ਔਲਖ ਨੇ ਇੱਕ ਪਰਿਵਾਰ ਦੀਆਂ ਧੀਆਂ ਨੂੰ ਘਰ ਬਨਵਾਉਣ ‘ਚ ਮਦਦ ਦੇ ਨਾਲ-ਨਾਲ ਉਨ੍ਹਾਂ ਦੇ ਵਿਆਹ ਤੇ ਕਾਰ ਦੇਣ ਦਾ ਵੀ ਵਾਅਦਾ ਕੀਤਾ ਸੀ।
_04bae735dc329272565b2099e7121f0e_1280X720.webp)
ਜਿਸ ਨੂੰ ਉਨ੍ਹਾਂ ਨੇ ਨਵੇਂ ਸਾਲ ਦੇ ਮੌਕੇ ‘ਤੇ ਪੂਰਾ ਕੀਤਾ ਹੈ।ਉਨ੍ਹਾਂ ਨੇ ਕਬੱਡੀ ਖਿਡਾਰੀ ਰਾਜਨਦੀਪ ਸ਼ਰਮਾ ਤੇ ਜੱਸ ਸ਼ਰਮਾ ਨੂੰ ਸਵਿਫਟ ਕਾਰ ਦਿੱਤੀ ਹੈ।ਜਦੋਂਕਿ ਕਬੱਡੀ ਖਿਡਾਰੀ ਜੁਝਾਰ ਸਿੰਘ ਨੂੰ ਆਈ ਟਵੈਂਟੀ ਕਾਰ ਸੌਂਪੀ ਹੈ।ਮਨਕਿਰਤ ਔਲਖ ਆਪਣੀ ਟੀਮ ਦੇ ਨਾਲ ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ‘ਚ ਪਹੁੰਚੇ ।ਜਿੱਥੇ ਉਨ੍ਹਾਂ ਨੇ ਕਾਰਾਂ ਦੀਆਂ ਚਾਬੀਆਂ ਸੌਂਪੀਆਂ।

ਵੀਡੀਓ ਬਣਾ ਕੇ ਮਦਦ ਦੀ ਕੀਤੀ ਗੁਹਾਰ
ਮਾਨਸਾ ਦੀਆਂ ਕੁੜੀਆਂ ਜੋ ਕਬੱਡੀ ਖਿਡਾਰਨਾਂ ਸਨ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮਦਦ ਦੀ ਗੁਹਾਰ ਲਗਾਈ ਸੀ।ਕਿਉਂਕਿ ਇਨ੍ਹਾਂ ਕੁੜੀਆਂ ਨੂੰ ਪਤਾ ਲੱਗਿਆ ਕਿ ਮਨਕਿਰਤ ਔਲਖ ਸਭ ਦੀ ਮਦਦ ਕਰ ਰਹੇ ਹਨ । ਜਿਸ ਤੋਂ ਬਾਅਦ ਇਨ੍ਹਾਂ ਕੁੜੀਆਂ ਨੇ ਆਪਣੇ ਘਰ ਦਾ ਵੀਡੀਓ ਬਣਾਇਆ ਜੋ ਕਿ ਪੂਰੀ ਤਰ੍ਹਾਂ ਟੁੱਟਿਆ ਸੀ ਅਤੇ ਇਸ ਤੋਂ ਬਾਅਦ ਮਨਕਿਰਤ ਨੇ ਕੁੜੀਆਂ ਦੇ ਇਲਾਕੇ ‘ਚ ਪਹੁੰਚ ਕੇ ਪੰਜ ਲੱਖ ਦੀ ਰਕਮ ਦੇ ਕੇ ਘਰ ਬਨਵਾਉਣ ‘ਚ ਮਦਦ ਕੀਤੀ ਅਤੇ ਇਸ ਦੇ ਨਾਲ ਹੀ ਵਿਆਹ ‘ਤੇ ਗੱਡੀ ਦੇਣ ਦਾ ਵਾਅਦਾ ਵੀ ਕੀਤਾ ਸੀ ।ਜਿਸ ਨੂੰ ਗਾਇਕ ਨੇ ਹੁਣ ਪੂਰਾ ਕੀਤਾ ਹੈ।