ਦੀਵਾਲੀ ‘ਤੇ ਬਣਾਓ ਫੁੱਲਾਂ ਤੇ ਰੰਗਾਂ ਨਾਲ ਰੰਗੋਲੀ, ਖ਼ੁਸ਼ਬੂ ਦੇ ਨਾਲ-ਨਾਲ ਵਧੇਗੀ ਖ਼ੂਬਸੂਰਤੀ

ਫੁੱਲਾਂ ਦੇ ਨਾਲ ਵੀ ਤੁਸੀਂ ਇਸ ਦੀਵਾਲੀ ‘ਤੇ ਰੰਗੋਲੀ ਬਣਾ ਸਕਦੇ ਹੋ । ਇਸ ਲਈ ਤੁਹਾਨੂੰ ਜ਼ਰੂਰਤ ਹੋਵੇਗੀ ਰੰਗ ਬਿਰੰਗੇ ਫੁੱਲਾਂ ਦੀ ਜੋ ਤੁਹਾਡੀ ਰੰਗੋਲੀ ਨੂੰ ਚਾਰ ਚੰਨ ਲਾ ਦੇਣਗੇ।ਫੁੱਲਾਂ ਦੀ ਖੁਸ਼ਬੂ ਜਿੱਥੇ ਘਰ ਨੂੰ ਮਹਿਕਾ ਦੇਵੇਗੀ । ਉੱਥੇ ਹੀ ਇਸ ਦੀ ਖੂਬਸੂਰਤੀ ਨੂੰ ਹਰ ਕੋਈ ਵੇਖਦਾ ਰਹਿ ਜਾਵੇਗਾ।

By  Shaminder Kaur Kaler October 17th 2025 04:23 PM -- Updated: October 17th 2025 04:35 PM

ਦੀਵਾਲੀ (Diwali 2025) ਦੀਵਿਆਂ ਦਾ ਤਿਉਹਾਰ ਹੈ। ਦੀਵਾਲੀ ਦੀ ਉਡੀਕ ਹਰ ਕੋਈ ਸਾਰਾ ਸਾਲ ਕਰਦਾ ਹੈ। ਦੀਵਾਲੀ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਲੋਕ ਆਪਣੇ ਘਰਾਂ ਦੀ ਸਾਫ਼ ਸਫਾਈ ‘ਚ ਰੁੱਝੇ ਹੋਏ ਹਨ ਅਤੇ ਦੀਵਾਲੀ ਤੋਂ ਕਈ ਕਈ ਦਿਨ ਪਹਿਲਾਂ ਲੋਕ ਕੱਚੇ ਘਰਾਂ ਨੂੰ ਮਿੱਟੀ ਗੋਹੇ ਦੇ ਨਾਲ ਲਿੰਬ ਪੋਚ ਕੇ ਸਜਾ ਲੈਂਦੇ ਹਨ । ਇਸ ਦੇ ਨਾਲ ਹੀ ਪੱਕੇ ਘਰਾਂ ਨੂੰ ਰੰਗ ਬਿਰੰਗੀਆਂ ਲਾਈਟਾਂ ਦੇ ਨਾਲ ਸ਼ਿੰਗਾਰਿਆ ਜਾਂਦਾ ਹੈ।

ਹੋਰ ਪੜ੍ਹੋ :  ਗੁਰਸੇਵਕ ਮਾਨ ਦਾ ਅੱਜ ਹੈ ਜਨਮ ਦਿਨ, ਵੱਡੇ ਭਰਾ ਹਰਭਜਨ ਮਾਨ ਨੇ ਦਿੱਤੀ ਜਨਮ ਦਿਨ ਦੀ ਵਧਾਈ

ਪਰ ਇਸੇ ਦੌਰਾਨ ਲੋਕਾਂ ਘਰਾਂ ਦੇ ਬਾਹਰ ਰੰਗੋਲੀ ਬਣਾਉਂਦੇ ਹਨ । ਜੋ ਵੇਖਣ ‘ਚ ਤਾਂ ਸੋਹਣੀ ਲੱਗਦੀ ਹੀ ਹੈ। ਇਸ ਦੇ ਨਾਲ ਹੀ ਰੰਗੋਲੀ ਬਨਾਉਣਾ ਬਹੁਤ ਹੀ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ‘ਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੇ ਨਾਲ ਵੀ ਤੁਸੀਂ ਰੰਗੋਲੀ ਬਣਾ ਸਕਦੇ ਹੋ । 

ਫੁੱਲਾਂ ਦੀ ਰੰਗੋਲੀ 

ਫੁੱਲਾਂ ਦੇ ਨਾਲ ਵੀ ਤੁਸੀਂ ਇਸ ਦੀਵਾਲੀ ‘ਤੇ ਰੰਗੋਲੀ ਬਣਾ ਸਕਦੇ ਹੋ । ਇਸ ਲਈ ਤੁਹਾਨੂੰ ਜ਼ਰੂਰਤ ਹੋਵੇਗੀ ਰੰਗ ਬਿਰੰਗੇ ਫੁੱਲਾਂ ਦੀ ਜੋ ਤੁਹਾਡੀ ਰੰਗੋਲੀ ਨੂੰ ਚਾਰ ਚੰਨ ਲਾ ਦੇਣਗੇ।ਫੁੱਲਾਂ ਦੀ ਖੁਸ਼ਬੂ ਜਿੱਥੇ ਘਰ ਨੂੰ ਮਹਿਕਾ ਦੇਵੇਗੀ । ਉੱਥੇ ਹੀ ਇਸ ਦੀ ਖੂਬਸੂਰਤੀ ਨੂੰ ਹਰ ਕੋਈ ਵੇਖਦਾ ਰਹਿ ਜਾਵੇਗਾ। ਇਹ ਰੰਗੋਲੀ ਤੁਸੀਂ ਘਰ ਦੇ ਮੁੱਖ ਗੇਟ ਤੇ ਬਣਾ ਸਕਦੇ ਹੋ । 


ਦਾਲਾਂ ਦੇ  ਨਾਲ ਬਣਾਓ ਰੰਗੋਲੀ 

ਰਸੋਈ ‘ਚ ਵਰਤੀਆਂ ਜਾਣ ਵਾਲੀਆਂ ਦਾਲਾਂ ਦੇ ਨਾਲ ਤੁਸੀਂ ਰੰਗੋਲੀ ਬਣਾ ਸਕਦੇ ਹੋ । ਇਸ ਰੰਗੋਲੀ ‘ਚ ਮੂੰਗੀ, ਮਸਰ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਅਨਾਜ ਦਾਲਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਰੰਗੋਲੀ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ‘ਚ ਇਸਤੇਮਾਲ ਕੀਤੀਆਂ ਦਾਲਾਂ ਦਾ ਇਸਤੇਮਾਲ ਤੁਸੀਂ ਮੁੜ ਤੋਂ ਕਰ ਸਕਦੇ ਹੋ । 


ਰੰਗਾਂ ਦੀ ਰੰਗੋਲੀ 

ਰੰਗਾਂ ਨਾਲ ਬਣਾਈ ਰੰਗੋਲੀ ਤਾਂ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਇਸ ਤਰ੍ਹਾਂ ਦੀ ਰੰਗੋਲੀ ਲਈ ਤੁਸੀਂ ਲਾਲ, ਪੀਲੇ ਤੇ ਹੋਰ ਗੂੜ੍ਹੇ ਰੰਗਾਂ ਦਾ ਇਸਤੇਮਾਲ ਕਰ ਸਕਦੇ ਹੋ ।


 





© Copyright Galactic Television & Communications Pvt. Ltd. 2026. All rights reserved.