‘ਲਾਪਤਾ ਲੇਡੀਜ਼’ ਫੇਮ ਅਦਾਕਾਰ ਸਤੇਂਦਰ ਸੋਨੀ ਦੇ ਨਾਲ ਕੁੱਟਮਾਰ, ਵੀਡੀਓ ਸਾਂਝਾ ਕਰਕੇ ਫੁੱਟ-ਫੁੱਟ ਰੋਇਆ ਅਦਾਕਾਰ

‘ਲਾਪਤਾ ਲੇਡੀਜ਼’ ਫੇਮ ਅਦਾਕਾਰ ਸਤੇਂਦਰ ਸੋਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ ‘ਚ ਅਦਾਕਾਰ ਆਪਣੇ ਨਾਲ ਹੋਈ ਜ਼ਿਆਦਤੀ ਨੂੰ ਬਿਆਨ ਕਰ ਰਿਹਾ ਹੈ। ਵੀਡੀਓ ‘ਚ ਅਦਾਕਾਰ ਕਹਿ ਰਿਹਾ ਹੈ ਕਿ ਮੱਧ ਪ੍ਰਦੇਸ਼ ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਬਕਾਇਆ ਪੇਮੈਂਟ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇੱਕ ਫ਼ਿਲਮ ਮੇਕਰ ਦੇ ਵੱਲੋਂ ਉਨ੍ਹਾਂ ਦੇ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਹੈ।

By  Shaminder Kaur Kaler June 29th 2026 10:00 AM

‘ਲਾਪਤਾ ਲੇਡੀਜ਼’ ਫੇਮ ਅਦਾਕਾਰ ਸਤੇਂਦਰ ਸੋਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ ‘ਚ ਅਦਾਕਾਰ ਆਪਣੇ ਨਾਲ ਹੋਈ ਜ਼ਿਆਦਤੀ ਨੂੰ ਬਿਆਨ ਕਰ ਰਿਹਾ ਹੈ। ਵੀਡੀਓ ‘ਚ ਅਦਾਕਾਰ ਕਹਿ ਰਿਹਾ ਹੈ  ਕਿ ਮੱਧ ਪ੍ਰਦੇਸ਼ ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਬਕਾਇਆ ਪੇਮੈਂਟ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇੱਕ ਫ਼ਿਲਮ ਮੇਕਰ ਦੇ ਵੱਲੋਂ ਉਨ੍ਹਾਂ ਦੇ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਹੈ।

ਅਦਾਕਾਰ ਦਾ ਕਹਿਣਾ ਹੈ ਕਿ ਬਕਾਇਆ ਪੇਮੈਂਟ ਮੰਗਣ ‘ਤੇ ਉਸ ਨੂੰ ਸੈੱਟ ਛੱਡਣ ਦੇ ਲਈ ਕਿਹਾ ਗਿਆ । ਅਦਾਕਾਰ ਨੇ ਰੋਂਦੇ ਹੋਏ ਕਿਹਾ ਕਿ ਉਸ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਹ ਹਜ਼ਾਰ ਦੀ ਸਾਈਨਿੰਗ ਅਮਾਊਂਟ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਸ਼ੂਟਿੰਗ ਦੇ ਬਾਅਦ ਬਾਕੀ ਪੈਸੇ ਦੇਵਾਂਗੇ ।

ਪਰ ਜਦੋਂ ਅੱਠ ਦਿਨ ਬੀਤ ਜਾਣ ਤੋਂ ਬਾਅਦ ਵੀ ਪੈਮੇੈਟ ਨਹੀਂ ਦਿੱਤੀ ਗਈ ਤਾਂ ਉਹ ਡਾਇਰੈਕਟਰ ਪੁਸ਼ਪੇਂਦਰ ਸਿੰਘ ਤੋਂ ਪੈਸੇ ਮੰਗਣ ਗਏ ਤਾਂ ਡਾਇਰੈਕਟਰ ਨੇ ਮੈਨੂੰ ਪੈਕਅੱਪ ਕਰਨ ਦੇ ਲਈ ਕਿਹਾ ਗਿਆ ਅਤੇ ਕਿਹਾ ਕਿ ‘ਤੂੰ ਹੋਟਲ ਦੇ ਕਮਰੇ ‘ਚ ਦਿੱਸਣਾ ਨਹੀਂ ਚਾਹੀਦਾ ਅਤੇ ਉਹ ਮੈਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ। ਸਤੇਂਦਰ ਸੋਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.