ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੇ ਪੁੱਤਰ ਦਾ ਅੱਜ ਹੈ ਜਨਮ ਦਿਨ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ
ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਤੇ ਪੁੱਤਰ ਦਾਨਵੀਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਗਾਇਕ ਜੋੜੀ ਨੇ ਪੁੱਤਰ ਦੇ ਜਨਮ ਦਿਨ ਦਾ ਜਸ਼ਨ ਮਨਾਇਆ ਅਤੇ ਕੇਕ ਕੱਟਿਆ । ਜਿਸ ਦੀਆਂ ਤਸਵੀਰਾਂ ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਗਾਇਕ ਕੁਲਵਿੰਦਰ ਕੈਲੀ (Kulwinder Kally) ਤੇ ਗੁਰਲੇਜ ਅਖਤਰ (Gurlej Akhtar) ਤੇ ਪੁੱਤਰ ਦਾਨਵੀਰ ਦਾ ਅੱਜ ਜਨਮ ਦਿਨ (Son Birthday)ਹੈ। ਇਸ ਮੌਕੇ ਤੇ ਗਾਇਕ ਜੋੜੀ ਨੇ ਪੁੱਤਰ ਦੇ ਜਨਮ ਦਿਨ ਦਾ ਜਸ਼ਨ ਮਨਾਇਆ ਅਤੇ ਕੇਕ ਕੱਟਿਆ । ਜਿਸ ਦੀਆਂ ਤਸਵੀਰਾਂ ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦਾ ਪੂਰਾ ਪਰਿਵਾਰ ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।ਗਾਇਕਾ ਨੇ ਲਿਖਿਆ ‘ਮੇਰੇ ਪਿਆਰੇ ਪੁੱਤਰ ਨੂੰ ਜਨਮਦਿਨ ਮੁਬਾਰਕ! ਤੂੰ ਮੇਰਾ ਮਾਣ, ਮੇਰੀ ਤਾਕਤ, ਖੁਸ਼ੀ, ਅਤੇ ਮੇਰਾ ਸਭ ਤੋਂ ਵੱਡਾ ਆਸ਼ੀਰਵਾਦ ਹੈਂ”।
ਗੁਰਲੇਜ ਅਖਤਰ ਨੇ ਅੱਗੇ ਲਿਖਿਆ“ਤੂੰ ਸਭ ਤੋਂ ਹਨੇਰੇ ਦਿਨਾਂ ਵਿੱਚ ਮੇਰਾ ਸੂਰਜ ਦੀ ਰੌਸ਼ਨੀ ਹੈਂ। ਮੈਨੂੰ ਉਮੀਦ ਹੈ ਕਿ ਤੇਰਾ ਜਨਮਦਿਨ ਓਨਾ ਹੀ ਚਮਕਦਾਰ ਅਤੇ ਸ਼ਾਨਦਾਰ ਹੋਵੇ ਜਿੰਨਾ ਤੂੰ ਮੇਰੀ ਜ਼ਿੰਦਗੀ ਬਣਾਉਂਦਾ ਹੈਂ”। ਮੇਰੇ ਪਿਆਰੇ ਪੁੱਤਰ, ਤੇਰੀ ਜ਼ਿੰਦਗੀ ਖੁਸ਼ੀ, ਪਿਆਰ ਅਤੇ ਸਫਲਤਾ ਨਾਲ ਭਰੀ ਰਹੇ। ਜਨਮਦਿਨ ਮੁਬਾਰਕ!”। ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਗੁਰਲੇਜ ਅਖਤਰ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਪੁੱਤਰ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆ ਗਈਆਂ ।
ਦਾਨਵੀਰ ਵੀ ਮਾਪਿਆਂ ਵਾਂਗ ਗਾਇਕੀ ਦੇ ਸਿੱਖ ਰਿਹਾ ਗੁਰ
ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦਾ ਪੁੱਤਰ ਦਾਨਵੀਰ ਵੀ ਆਪਣੇ ਮਾਪਿਆਂ ਵਾਂਗ ਗਾਇਕੀ ਦੇ ਗੁਰ ਸਿੱਖ ਰਿਹਾ ਹੈ ਅਤੇ ਕਈ ਧਾਰਮਿਕ ਗੀਤ ਵੀ ਗਾ ਚੁੱਕਿਆ ਹੈ। ਦਾਨਵੀਰ ਤੋਂ ਇਲਾਵਾ ਉਸ ਦੀ ਇੱਕ ਨਿੱਕੀ ਭੈਣ ਵੀ ਹੈ । ਜਿਸ ਦਾ ਨਾਮ ਹਰਗੁਨਵੀਰ ਕੌਰ ਹੈ।