ਜਾਣੋ ਕੌਣ ਸਨ ਪਰਮਵੀਰ ਚੱਕਰ ਨਾਲ ਸਨਮਾਨਿਤ ‘ਨਿਰਮਲਜੀਤ ਸਿੰਘ ਸੇਖੋਂ’ ਜਿਸ ਦਾ ਬਾਰਡਰ-2 ‘ਚ ਦਿਲਜੀਤ ਦੋਸਾਂਝ ਨਿਭਾ ਰਹੇ ਕਿਰਦਾਰ

ਨਿਰਮਲਜੀਤ ਸਿੰਘ ਦਾ ਜਨਮ 17 ਜੁਲਾਈ 1945 ਨੂੰ ਪੰਜਾਬ ਦੇ ਰੁੜਕਾ ਕਲਾਂ ‘ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਵੀ ਏਅਰ ਫੋਰਸ ‘ਚ ਅਫਸਰ ਸਨ ਅਤੇ ਪਿਤਾ ਨੂੰ ਵੇਖ ਕੇ ਉਨ੍ਹਾਂ ਦੇ ਦਿਲ ‘ਚ ਵੀ ਇੰਡੀਅਨ ਆਰਮੀ ‘ਚ ਸ਼ਾਮਿਲ ਹੋਣ ਦਾ ਸੁਫ਼ਨਾ ਵੇਖਦੇ ਸਨ । ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਆਪਣੇ ਇਸ ਸੁਫ਼ਨੇ ਨੂੰ ਪੂਰਾ ਵੀ ਕੀਤਾ ਅਤੇ 1967 ‘ਚ ਉਨ੍ਹਾਂ ਨੇ ਇੰਡੀਅਨ ਏਅਰ ਫੋਰਸ ‘ਚ ਜੁਆਇਨ ਕੀਤਾ।

By  Shaminder Kaur Kaler December 18th 2025 03:18 PM -- Updated: December 18th 2025 03:22 PM

 ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬਾਰਡਰ-2’ ਨਿਭਾਏ ਗਏ ਕਿਰਦਾਰ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਨੇ ਇਸ ਫ਼ਿਲਮ ‘ਚ ਨਿਰਮਲਜੀਤ ਸਿੰਘ ਸੇਖੋਂ (Nirmaljit Singh Sekhon) ਦਾ ਕਿਰਦਾਰ ਨਿਭਾਇਆ ਹੈ। ਪਰ ਇਹ ਕਿਰਦਾਰ ਹੈ ਕੌਣ, ਜਿਸ ਨੂੰ ਪਰਦੇ ਤੇ ਦਿਲਜੀਤ ਦੋਸਾਂਝ ਸਾਕਾਰ ਕਰਨ ਜਾ ਰਹੇ ਹਨ । ਇਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ । 


  ਆਰਮੀ ਅਫਸਰ ਬਣਨ ਦਾ ਸੀ ਸੁਫ਼ਨਾ 

ਨਿਰਮਲਜੀਤ ਸਿੰਘ ਦਾ ਜਨਮ 17 ਜੁਲਾਈ 1945  ਨੂੰ ਪੰਜਾਬ ਦੇ ਰੁੜਕਾ ਕਲਾਂ ‘ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਵੀ ਏਅਰ ਫੋਰਸ ‘ਚ ਅਫਸਰ ਸਨ ਅਤੇ ਪਿਤਾ ਨੂੰ ਵੇਖ ਕੇ ਉਨ੍ਹਾਂ ਦੇ ਦਿਲ ‘ਚ ਵੀ ਇੰਡੀਅਨ ਆਰਮੀ ‘ਚ ਸ਼ਾਮਿਲ ਹੋਣ ਦਾ ਸੁਫ਼ਨਾ ਵੇਖਦੇ ਸਨ । ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਆਪਣੇ ਇਸ ਸੁਫ਼ਨੇ ਨੂੰ ਪੂਰਾ ਵੀ ਕੀਤਾ ਅਤੇ 1967 ‘ਚ ਉਨ੍ਹਾਂ ਨੇ ਇੰਡੀਅਨ ਏਅਰ ਫੋਰਸ ‘ਚ ਜੁਆਇਨ ਕੀਤਾ। ਸੇਖੋਂ ਸਕਵਾਰਡਨ-ਦਾ-ਫਲਾਇੰਗ ਬੁਲੈਟਸ ਦਾ ਹਿੱਸਾ ਬਣ ਗਏ। ਜੋ ਅਸਮਾਨ ‘ਚ ਆਪਣੀ ਸਕਿੱਲਸ ਤੇ ਹਿੰਮਤ ਲਈ ਜਾਣੇ ਜਾਂਦੇ ਸਨ। ਉਸ ਸਮੇਂ ਉਹਨਾਂ ਦੀ ਉਮਰ ਮਹਿਜ਼ ਬਾਈ ਸਾਲਾਂ ਦੀ ਸੀ । ਨਿਰਮਲਜੀਤ ਸੇਖੋਂ ਨੇ ੧੯੭੧ ਦੀ ਜੰਗ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ।


ਨਿਰਮਲਜੀਤ ਸਿੰਘ ਏਅਰ ਡਿਫੈਂਸ ਦਾ ਹਿੱਸਾ ਸਨ ਅਤੇ ਦਸੰਬਰ 1971 ‘ਚ ਸੰਘਣੀ ਧੁੰਦ ਤੇ ਕੋਹਰੇ ‘ਚ ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇੱਕਲਿਆਂ ਹੀ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਸਨ ।ਭਾਰਤ ਦੀ ਰੱਖਿਆ ਕਰਨ ਦੇ ਲਈ ਇਸ ਵੀਰ ਜਵਾਨ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਨੂੰ ਹੁਣ ਵੱਡੇ ਪਰਦੇ ਤੇ ਦਿਲਜੀਤ ਦੋਸਾਂਝ ਸਾਕਾਰ ਕਰਨਗੇ । ਦੱਸ ਦਈਏ ਕਿ ਨਿਰਮਲਜੀਤ ਸਿੰਘ ਸੇਖੋਂ ਇੰਡੀਅਨ ਏਅਰ ਫੋਰਸ ਦੇ ਇਕਲੌਤੇ ਅਜਿਹੇ ਅਫਸਰ ਹਨ ਜਿਨ੍ਹਾਂ ਨੂੰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਬਾਰਡਰ-੨ ‘ਚ ਦਿਲਜੀਤ ਦੋਸਾਂਝ ਉਨ੍ਹਾਂ ਦਾ ਕਿਰਦਾਰ ਨਿਭਾ ਰਹੇ ਹਨ । ਇਹ ਫ਼ਿਲਮ ਅਗਲੇ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ‘ਚ ਸੰਨੀ ਦਿਓਲ, ਵਰੁਣ ਧਵਨ ਤੋਂ ਇਲਾਵਾ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ ।

© Copyright Galactic Television & Communications Pvt. Ltd. 2026. All rights reserved.