ਜਾਣੋ ਤੇਲੰਗਾਨਾ ਦੇ ਇੱਕ ਆਦਿਵਾਸੀ ਪਿੰਡ ਦੇ ਬਾਰੇ, ਜਿਨ੍ਹਾਂ ਨੇ ਅਪਣਾ ਲਿਆ ਹੈ ਸਿੱਖ ਧਰਮ

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਪਿੰਡ ਦੇ ਬਾਰੇ ਦੱਸਣ ਜਾ ਰਹੇ ਹਾਂ। ਜੋ ਕਿ ਸਿੱਖ ਧਰਮ ਤੋਂ ਏਨਾਂ ਕੁ ਪ੍ਰਭਾਵਿਤ ਹੋਇਆ ਹੈ ਕਿ ਸਾਰੇ ਪਿੰਡ ਨੇ ਸਿੱਖ ਧਰਮ ਨੂੰ ਅਪਣਾ ਲਿਆ ਹੈ। ਇਹ ਪਿੰਡ ਤੇਲੰਗਾਨਾ ‘ਚ ਸਥਿਤ ਹੈ ਅਤੇ ਇਸ ਦਾ ਨਾਂਅ ਹੈ ਗਚੂਭਾਈ ਥੰਡਾ । ਇਹ ਆਦਿਵਾਸੀ ਬਸਤੀ ਹੈ । ਜਿਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਹੈ ਅਤੇ ਇਸ ਪਿੰਡ ‘ਚ ਨੱਬੇ ਫੀਸਦੀ ਲੋਕ ਸਿੱਖ ਹਨ ।

By  Shaminder Kaur Kaler February 7th 2026 02:59 PM

ਸਿੱਖ ਧਰਮ ‘ਚ ਦੁਨੀਆ ‘ਚ ਅਜਿਹਾ ਧਰਮ ਹੈ । ਜਿੱਥੇ ਜਾਤ, ਪਾਤ, ਭਾਸ਼ਾ ਦਾ ਵਿਤਕਰਾ ਭੁਲਾ ਕੇ ਹਰ ਕਿਸੇ ਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ। ਕੋਈ ਵੀ ਗੁਰਦੁਆਰਾ ਸਾਹਿਬ ‘ਚ ਚਲਾ ਜਾਵੇ ਤਾਂ ਬਿਨ੍ਹਾਂ ਕਿਸੇ ਭੇਦਭਾਵ ਤੋਂ ਉਹ ਇੱਕ ਪੰਗਤ ‘ਚ ਬੈਠ ਕੇ ਲੰਗਰ ਛੱਕਦਾ ਹੈ ਅਤੇ ਗੁਰੁ ਸਾਹਿਬ ਦੇ ਉਪਦੇਸ਼ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਸਿਧਾਂਤ ‘ਤੇ ਚੱਲਦਾ ਹੋਇਆ ਯੁੱਗਾਂ ਤੋਂ ਇਹ ਪ੍ਰੰਪਰਾ ਚੱਲਦੀ ਆ ਰਹੀ ਹੈ।ਇਹੀ ਕਾਰਨ ਹੈ ਕਿ ਕੋਈ ਵੀ ਸਿੱਖ ਧਰਮ ਤੋਂ ਪ੍ਰੇਰਿਤ ਹੋਏ ਬਗੈਰ ਨਹੀਂ ਰਹਿ ਪਾਉਂਦਾ ।


ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਪਿੰਡ ਦੇ ਬਾਰੇ ਦੱਸਣ ਜਾ ਰਹੇ ਹਾਂ। ਜੋ ਕਿ ਸਿੱਖ ਧਰਮ ਤੋਂ ਏਨਾਂ ਕੁ ਪ੍ਰਭਾਵਿਤ ਹੋਇਆ ਹੈ ਕਿ ਸਾਰੇ ਪਿੰਡ ਨੇ ਸਿੱਖ ਧਰਮ ਨੂੰ ਅਪਣਾ ਲਿਆ ਹੈ। ਇਹ ਪਿੰਡ ਤੇਲੰਗਾਨਾ ‘ਚ ਸਥਿਤ ਹੈ ਅਤੇ ਇਸ ਦਾ ਨਾਂਅ ਹੈ ਗਚੂਭਾਈ ਥੰਡਾ । ਇਹ ਆਦਿਵਾਸੀ ਬਸਤੀ ਹੈ । ਜਿਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਹੈ ਅਤੇ ਇਸ ਪਿੰਡ ‘ਚ ਨੱਬੇ ਫੀਸਦੀ ਲੋਕ ਸਿੱਖ ਹਨ । ਇਸ ਪਿੰਡ ‘ਚ ਪੰਜ ਸੌ ਦੇ ਕਰੀਬ ਲੋਕ ਰਹਿੰਦੇ ਹਨ । ਜਿਨ੍ਹਾਂ ‘ਚ ਲੱਗਪੱਗ ਸਾਰੇ ਅਨੁਸੂਚਿਤ ਜਨ-ਜਾਤੀਆਂ ‘ਚ ਸੂਚੀਬੱਧ ਲੰਬਾਡਾ ਸਮੁਦਾਇ ਦੇ ਹਨ ਅਤੇ ਪਿਛਲੇ ਵੀਹ ਸਾਲਾਂ ਤੋਂ ਇਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਹੈ।


ਪਿੰਡ ‘ਚ ਬਣਿਆ ਹੈ ਗੁਰਦੁਆਰਾ ਸਾਹਿਬ 

ਪਿੰਡ ਦੇ ਲੋਕ ਆਪਣੀ ਲੰਬਾਡਾ ਭਾਸ਼ਾ ਬੋਲਦੇ ਹਨ ਅਤੇ ਥੋੜ੍ਹੀ ਬਹੁਤ ਹਿੰਦੀ ਅਤੇ ਤੇਲਗੂ ਵੀ ਜਾਣਦੇ ਹਨ।ਪਰ ਪੰਜਾਬੀ ਨਹੀਂ ਬੋਲਦੇ ।ਪਿੰਡ ਵਾਲਿਆਂ ਨੇ ਆਪਣਾ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਹੈ ਅਤੇ ਇਸ ਗੁਰਦੁਆਰਾ ਸਾਹਿਬ ਦਾ ਨਾਂਅ ਗੁਰਦੁਆਰਾ ਸਾਹਿਬ ਦਸ਼ਮੇਸ਼ ਦੁਆਰ ਹੈ।


ਇਸ ਪਿੰਡ ਦੇ ਲੋਕਾਂ ਨੇ ਆਪਣੀ ਇੱਛਾ ਦੇ ਨਾਲ ਸਿੱਖ ਧਰਮ ਨੂੰ ਅਪਣਾਇਆ ਹੈ ਅਤੇ ਗੁਰਦੁਆਰਾ ਸਾਹਿਬ ‘ਚ ਜਾ ਕੇ ਅਰਦਾਸ ਕਰਦੇ ਹਨ ਅਤੇ ਆਪਸ ‘ਚ ਮਿਲਣ ਦੇ ਦੌਰਾਨ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਨ ।ਮੁੰਡੇ ਸਿਰ ‘ਤੇ ਪਟਕੇ ਤੇ ਨੌਜਵਾਨ ਸਿਰ ‘ਤੇ ਦਸਤਾਰਾਂ ਸਜਾਉਂਦੇ ਹਨ । ਕਈਆਂ ਨੇ ਤਾਂ ਸਿੱਖ ਮਾਰਸ਼ਲ ਆਰਟਸ ਯਾਨੀ ਕਿ ਗੱਤਕਾ ਵੀ ਸਿੱਖਿਆ ਹੋਇਆ ਹੈ। 

© Copyright Galactic Television & Communications Pvt. Ltd. 2026. All rights reserved.