ਜੋਬਨਪ੍ਰੀਤ ਸਿੰਘ ਨੇ ਵੈਲੇਂਨਟਾਈਨ ਡੇਅ ਤੇ ਪੁਲਵਾਮਾ ਦੇ ਸ਼ਹੀਦਾਂ ਨੂੰ ਕੀਤਾ ਯਾਦ

ਅੱਜ ਵੈਲੇਂਨਟਾਈਨ ਡੇਅ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਲੋਕ ਇੱਕ ਦੂਜੇ ਨੂੰ ਗਿਫਟ ਤੇ ਫੁੱਲ ਦੇ ਕੇ ਵੈਲੇਂਨਟਾਈਨ ਡੇਅ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ । ਪਰ ਅੱਜ ਦੇ ਦਿਨ ਪੁਲਵਾਮਾ ਅਟੈਕ 'ਚ ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਸਨ । ਜੋਬਨਪ੍ਰੀਤ ਸਿੰਘ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।

By  Shaminder Kaur Kaler February 14th 2026 01:30 PM

ਅੱਜ ਵੈਲੇਂਨਟਾਈਨ ਡੇਅ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਲੋਕ ਇੱਕ ਦੂਜੇ ਨੂੰ ਗਿਫਟ ਤੇ ਫੁੱਲ ਦੇ ਕੇ ਵੈਲੇਂਨਟਾਈਨ ਡੇਅ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ । ਪਰ ਅੱਜ ਦੇ ਦਿਨ ਪੁਲਵਾਮਾ ਅਟੈਕ 'ਚ ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਸਨ । ਜੋਬਨਪ੍ਰੀਤ ਸਿੰਘ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਵੀਡੀਓ 'ਤੇ ਕੈਪਸ਼ਨ 'ਚ ਲਿਖਿਆ "ਵੈਲੇਂਨਟਾਈਨ ਡੇਅ 'ਤੇ ਕੀ ਗਿਫਟ ਦੇਵੇਂਗਾ।


ਮੈਂ ਕਿਹਾ ਪੁਲਵਾਮਾ ਅਟੈਕ 'ਤੇ ਸ਼ਹੀਦ ਹੋਏ ਮੇਰੇ ਵੀਰਾਂ ਨੂੰ ਸ਼ਰਧਾਂਜਲੀ ਦੇਵਾਂਗਾ"। ਇਸ ਵੀਡੀਓ 'ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਗੁਰਦਾਸ ਮਾਨ ਦੇ ਗੀਤ 'ਪੀ ਗਿਆ' ਗੀਤ ਦੇ ਨਾਲ ਸਾਂਝਾ ਕੀਤਾ ਹੈ।

ਜੋਬਨਪ੍ਰੀਤ ਸਿੰਘ ਦਾ ਵਰਕ ਫ੍ਰੰਟ
ਜੋਬਨਪ੍ਰੀਤ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ  ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ 'ਚ ਸਾਕ, ਕਿੱਕਲੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

© Copyright Galactic Television & Communications Pvt. Ltd. 2026. All rights reserved.