ਮਾਂ ਦੀ ਬਰਸੀ ‘ਤੇ ਭਾਵੁਕ ਹੋਏ ਜੈਜ਼ੀ ਬੀ, ਕਿਹਾ ‘ਮਿਸ ਯੂ ਮੌਮ…ਸੋਲਾਂ ਸਾਲ ਹੋ ਗਏ’
ਜੈਜ਼ੀ ਬੀ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਨੇ । ਕਿਉਂਕਿ ਉਨ੍ਹਾਂ ਦੀ ਮਾਂ ਹੁਣ ਇਸ ਦੁਨੀਆ ਤੇ ਨਹੀਂ ਹੈ। ਉਨ੍ਹਾਂ ਦੀ ਮਾਂ ਨੂੰ ਇਸ ਦੁਨੀਆ ਤੋਂ ਗਇਆਂ ਸੋਲਾਂ ਸਾਲ ਬੀਤ ਚੁੱਕੇ ਹਨ ਅਤੇ ਉਹ ਮਾਂ ਦੀ ਬਰਸੀ ‘ਤੇ ਭਾਵੁਕ ਹੋ ਗਏ ।
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ
ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ
ਮਾਂ ਉਸ ਘਣਛਾਵੇਂ ਬੂਟੇ ਵਾਂਗ ਹੁੰਦੀ ਹੈ । ਜਿਸ ਦੀ ਛਾਂ ਥੱਲੇ ਬੈਠ ਕੇ ਬੱਚਾ ਜ਼ਿੰਦਗੀ ‘ਚ ਆਉਣ ਵਾਲੀ ਹਰ ਪ੍ਰੇਸ਼ਾਨੀ ਨੂੰ ਭੁੱਲ ਜਾਂਦਾ ਹੈ। ਮਾਂ ਦੀ ਬੁੱਕਲ ਦਾ ਨਿੱਘ ਅਜਿਹਾ ਹੁੰਦਾ ਹੈ ਕਿ ਉਹ ਆਪ ਭਾਵੇਂ ਕਿੰਨੀ ਵੀ ਦੁਖੀ ਤੇ ਪ੍ਰੇਸ਼ਾਨ ਕਿਉਂ ਨਾ ਹੋਵੇ ਪਰ ਆਪਣੇ ਬੱਚੇ ਨੂੰ ਉਹ ਤੱਤੀ ਹਵਾ ਤੱਕ ਨਹੀਂ ਲੱਗਣ ਦਿੰਦੀ । ਮਾਂ ਦਾ ਪਿਆਰ ਕੀ ਹੁੰਦਾ ਹੈ, ਇਹ ਉਹੀ ਜਾਣ ਸਕਦੇ ਨੇ ਜਿਨ੍ਹਾਂ ਨੇ ਮਾਂ ਦੀ ਗੋਦ ਦਾ ਨਿੱਘ ਮਾਣਿਆ ਹੋਵੇ ।ਜੈਜ਼ੀ ਬੀ (Jazzy B)ਆਪਣੀ ਮਾਂ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਨੇ ।

ਕਿਉਂਕਿ ਉਨ੍ਹਾਂ ਦੀ ਮਾਂ ਹੁਣ ਇਸ ਦੁਨੀਆ ਤੇ ਨਹੀਂ ਹੈ। ਉਨ੍ਹਾਂ ਦੀ ਮਾਂ ਨੂੰ ਇਸ ਦੁਨੀਆ ਤੋਂ ਗਇਆਂ ਸੋਲਾਂ ਸਾਲ ਬੀਤ ਚੁੱਕੇ ਹਨ ਅਤੇ ਉਹ ਮਾਂ ਦੀ ਬਰਸੀ ‘ਤੇ ਭਾਵੁਕ ਹੋ ਗਏ । ਆਪਣੀ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਭਾਵੁਕ ਕਰ ਦੇਣ ਵਾਲਾ ਕੈਪਸ਼ਨ ਵੀ ਲਿਖਿਆ “ਮਿਸ ਯੂ ਮੌਮ…ਸੋਲਾਂ ਸਾਲ ਹੋ ਗਏ ਬੀਬੀ ਬਹੁਤ ਦਿਲ ਕਰਦਾ ਤੁਹਾਨੂੰ ਘੁੱਟ ਕੇ ਜੱਫੀ ਪਾਉਣ ਨੂੰ”।ਜੈਜ਼ੀ ਬੀ ਨੇ ਆਪਣੀ ਮਾਂ ਨੂੰ ਸਮਰਪਿਤ ਕੁਝ ਟੈਟੂਆਂ ਵਾਲੀ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਮਾਂ ਦੇ ਦਿਹਾਂਤ ਦੀ ਤਰੀਕ ਤੇ ਮਾਂ ਬਾਰੇ ਹੋਰ ਬਹੁਤ ਸਾਰੇ ਟੈਟੂ ਆਪਣੇ ਸਰੀਰ ‘ਤੇ ਬਣਵਾਏ ਹੋਏ ਹਨ ।
ਜੈਜ਼ੀ ਬੀ ਦਾ ਵਰਕ ਫ੍ਰੰਟ
ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਤੀਹ ਸਾਲਾਂ ਤੋਂ ਪੰਜਾਬੀ ਸੰਗੀਤ ਜਗਤ ‘ਚ ਸਰਗਰਮ ਹਨ ।ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜੋ ਡੀਜੇ ਦੀ ਸ਼ਾਨ ਬਣਦੇ ਹਨ । ਜਿਸ ‘ਚ ਨਾਗ ਸਾਂਭ ਲੈ ਜ਼ੁਲਫਾਂ ਦੇ,ਚੜੀ ਜਵਾਨੀ ਅੱਖ ਮਸਤਾਨੀ, ਆਇਆ ਮੈਂ ਗੱਡੀ ਮੋੜ ਕੇ, ਰੈਂਬੋ ਰੈਂਬੋ, ਮਹਾਰਾਜੇ ਸਣੇ ਕਈ ਹਿੱਟ ਗੀਤ ਗਾਏ ਹਨ । ਜੈਜ਼ੀ ਬੀ ਨੇ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।