ਹਨੀ ਸਿੰਘ ਨੇ ਦਿੱਲੀ ‘ਚ ਲਾਈਵ ਕੰਸਰਟ ਦੌਰਾਨ ਦਿੱਤੇ ਬਿਆਨ ਲਈ ਮੰਗੀ ਮੁਆਫ਼ੀ, ਕਿਹਾ ਭੁੱਲ ਚੁੱਕ ਮੁਆਫ਼

ਹਨੀ ਸਿੰਘ ਨੇ ਬੀਤੇ ਦਿਨ ਦਿੱਲੀ ‘ਚ ਹੋਏ ਲਾਈਵ ਕੰਸਰਟ ਦੇ ਦੌਰਾਨ ਦਿੱਤੇ ਬਿਆਨ ਦੇ ਲਈ ਮੁਆਫ਼ੀ ਮੰਗ ਲਈ ਹੈ। ਰੈਪਰ ਤੇ ਗਾਇਕ ਹਨੀ ਸਿੰਘ ਨੇ ਹੁਣ ਇਸ ਬਿਆਨ ‘ਤੇ ਆਪਣੀ ਸਫਾਈ ਪੇਸ਼ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਜਿਹਾ ਬਿਆਨ ਕਿਉਂ ਦਿੱਤਾ ਸੀ

By  Shaminder Kaur Kaler January 16th 2026 03:00 PM -- Updated: January 16th 2026 03:12 PM

ਹਨੀ ਸਿੰਘ ਨੇ ਬੀਤੇ ਦਿਨ ਦਿੱਲੀ ‘ਚ ਹੋਏ ਲਾਈਵ ਕੰਸਰਟ ਦੇ ਦੌਰਾਨ ਦਿੱਤੇ ਬਿਆਨ ਦੇ ਲਈ ਮੁਆਫ਼ੀ ਮੰਗ ਲਈ ਹੈ। ਰੈਪਰ ਤੇ ਗਾਇਕ ਹਨੀ ਸਿੰਘ (Honey Singh)ਨੇ ਹੁਣ ਇਸ ਬਿਆਨ ‘ਤੇ ਆਪਣੀ ਸਫਾਈ ਪੇਸ਼ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਜਿਹਾ ਬਿਆਨ ਕਿਉਂ ਦਿੱਤਾ ਸੀ ।ਹਨੀ ਸਿੰਘ ਨੇ ਕਿਹਾ ਕਿ ਉਹ ਇਸ ਸ਼ੋਅ ‘ਚ ਮਹਿਮਾਨ ਦੇ ਤੌਰ ਤੇ ਪਹੁੁੰਚੇ ਸਨ ਅਤੇ ਦੁਪਹਿਰ ਦੇ ਖਾਣੇ ਦੌਰਾਨ ਉਹ ਇੱਕ ਸੈਕਸੋਲੋਜਿਸਟ ਨੂੰ ਮਿਲੇ ਸਨ।


ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਅੱਜ ਕੱਲ੍ਹ ਦੇ ਨੌਜਵਾਨ ਕਈ ਜਿਨਸੀ ਬਿਮਾਰੀਆਂ ਦੇ ਨਾਲ ਜੂਝ ਰਹੇ ਹਨ।“ਜਦੋਂ ਮੈਂ ਜੀ ਜ਼ੈਨ ਦਰਸ਼ਕਾਂ ਨੂੰ ਵੇਖਿਆ ਤਾਂ ਮੈਂ ਸੋਚਿਆ ਕਿ ਮੈਨੂੰ ਉਨ੍ਹਾਂ ਨੂੰ ਆਪਣੀ ਭਾਸ਼ਾ ‘ਚ ਇੱਕ ਸੁਨੇਹਾ ਦੇਣਾ ਚਾਹੀਦਾ ਹੈ”। ਹਨੀ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੀ ਵੀ ਭਾਵਨਾਵਾਂ ਨੂੰ ਸੱਟ ਵੱਜੀ ਹੈ ਜਾਂ ਫਿਰ ਕਿਸੇ ਦਾ ਦਿਲ ਦੁਖਿਆ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ।

ਜਸਬੀਰ ਜੱਸੀ ਨੇ ਵੀ ਜਤਾਇਆ ਸੀ ਇਤਰਾਜ਼

ਇਸ ਤੋਂ ਪਹਿਲਾਂ ਗਾਇਕ ਜਸਬੀਰ ਜੱਸੀ ਨੇ ਵੀ ਹਨੀ ਸਿੰਘ ਦੇ ਇਸ ਬਿਆਨ ਦੀ ਕਰੜੀ ਨਿਖੇਧੀ ਕੀਤੀ ਸੀ।ਉਨ੍ਹਾਂ ਨੇ ਕਿਹਾ ਸੀ ਕਿ ਹਨੀ ਸਿੰਘ ਦੇ ਇਸ ਬਿਆਨ ਨੂੰ ਉਸ ਦੇ ਮਾਪਿਆਂ ਤੇ ਭੈਣ ਨੂੰ ਵਿਖਾਉਣਾ ਚਾਹੀਦਾ ਹੈ। 

ਲੋਕਾਂ ਨੇ ਕੀਤਾ ਟ੍ਰੋਲ 

ਲੋਕਾਂ ਨੇ ਵੀ ਹਨੀ ਸਿੰਘ ਦੇ ਇਸ ਬਿਆਨ ਦੀ ਕਰੜੀ ਨਿਖੇਧੀ ਕੀਤੀ ਸੀ ਅਤੇ ਗਾਇਕ ਨੂੰ ਬਹੁਤ ਜ਼ਿਆਦਾ ਟ੍ਰੋਲ ਕੀਤਾ ਸੀ । ਜਿਸ ਤੋਂ ਬਾਅਦ ਹਨੀ ਸਿੰਘ ਨੂੰ ਖੁਦ ਸਾਹਮਣੇ ਆ ਕੇ ਮੁਆਫ਼ੀ ਮੰਗਣੀ ਪਈ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਕਿ ਹਨੀ ਸਿੰਘ ਵਿਵਾਦਾਂ ‘ਚ ਆਏ ਹੋਣ । ਇਸ ਤੋਂ ਪਹਿਲਾਂ ਵੀ ਉਹ ਆਪਣੇ ਗੀਤਾਂ ਦੇ ਕਾਰਨ ਵਿਵਾਦਾਂ ‘ਚ ਰਹਿ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.