ਬਾਲੀਵੁੱਡ ਦੇ ਇਨ੍ਹਾਂ ਗੀਤਾਂ ਤੋਂ ਬਗੈਰ ਅਧੂਰਾ ਹੈ ਹੋਲੀ ਦਾ ਤਿਉਹਾਰ
ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਹੋਲੀ ਨੂੰ ਲੈ ਕੇ ਲੋਕ ਬਹੁਤ ਐਕਸਾਈਟਡ ਵੀ ਹੁੰਦੇ ਹਨ।ਹੋਲੀ ਦੇ ਤਿਉਹਾਰ ਦਾ ਲੋਕ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ । ਲੋਕ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਜਿੱਥੇ ਵੱਖ ਵੱਖ ਤਰ੍ਹਾਂ ਦੇ ਰੰਗਾਂ ਦਾ ਇਸਤੇਮਾਲ ਕਰਦੇ ਹਨ। ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ।
ਹੋਲੀ (Holi 2026) ਰੰਗਾਂ ਦਾ ਤਿਉਹਾਰ ਹੈ ਅਤੇ ਹੋਲੀ ਨੂੰ ਲੈ ਕੇ ਲੋਕ ਬਹੁਤ ਐਕਸਾਈਟਡ ਵੀ ਹੁੰਦੇ ਹਨ।ਹੋਲੀ ਦੇ ਤਿਉਹਾਰ ਦਾ ਲੋਕ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ । ਲੋਕ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਜਿੱਥੇ ਵੱਖ ਵੱਖ ਤਰ੍ਹਾਂ ਦੇ ਰੰਗਾਂ ਦਾ ਇਸਤੇਮਾਲ ਕਰਦੇ ਹਨ। ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ । ਪਰ ਇਸ ਤਿਉਹਾਰ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰਦੇ ਹਨ ਬਾਲੀਵੁੱਡ ਫ਼ਿਲਮਾਂ ਦੇ ਗੀਤ ।
ਰੰਗ ਬਰਸੇ
ਇਹ ਗੀਤ ਸਦਾਬਹਾਰ ਗੀਤ ਹੈ ਅਤੇ ਹੋਲੀ ਦੇ ਮੌਕੇ ‘ਤੇ ਖੂਬ ਸੁਣਿਆ ਜਾਂਦਾ ਹੈ। ਹੋਲੀ ਵਾਲੇ ਦਿਨ ਤਾਂ ਇਸ ਗੀਤ ‘ਤੇ ਲੋਕ ਖੂਬ ਥਿਰਕਦੇ ਨਜ਼ਰ ਆਉਂਦੇ ਹਨ । ੧੯੮੧ ‘ਚ ਆਈ ਇਸ ਫ਼ਿਲਮ ‘ਚ ਅਮਿਤਾਭ ਤੇ ਰੇਖਾ ਨਜ਼ਰ ਆਏ ਸਨ । ਇਹ ਗੀਤ ਅਮਿਤਾਭ ਬੱਚਨ ਦੇ ਪਿਤਾ ਹਰਿਵੰਸ਼ ਰਾਏ ਬੱਚਨ ਦੀ ਰਚਨਾ ਹੈ।
ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈਂ
ਬਾਲੀਵੁੱਡ ਫ਼ਿਲਮ ‘ਸ਼ੋਅਲੇ’ ਦਾ ਇਹ ਗੀਤ ‘ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈਂ’ ਵੀ ਹੋਲੀ ਵਾਲੇ ਦਿਨ ਖੂਬ ਵੱਜਦਾ ਹੈ ਅਤੇ ਲੋਕ ਇਸ ‘ਤੇ ਨੱਚਦੇ ਹਨ ।
ਅੰਗ ਸੇ ਅੰਗ ਲਗਾਨਾ
ਸ਼ਾਹਰੁਖ ਖ਼ਾਨ ਦੀ ਫ਼ਿਲਮ ਦਾ ਗੀਤ ‘ਅੰਗ ਸੇ ਅੰਗ ਲਗਾਨਾ ਸਜਨ ਹਮੇਂ ਰੰਗ ਲਗਾਨਾ’ ਵੀ ਹੋਲੀ ਦੇ ਮੌਕੇ ‘ਤੇ ਡੀਜੇ ਤੇ ਖੂਬ ਵੱਜਦਾ ਹੈ।
ਬਲਮ ਪਿਚਕਾਰੀ
ਇਹ ਗੀਤ ਦੀਪਿਕਾ ਪਾਦੂਕੋਣ ਤੇ ਰਣਬੀਰ ਕਪੂਰ ਦੀ ਫ਼ਿਲਮ ‘ਯੇ ਜਵਾਨੀ ਹੈ ਦੀਵਾਨੀ’ ਦਾ ਗੀਤ ਹੈ। ਇਸ ਫ਼ਿਲਮ ਦੇ ਗੀਤ ‘ਤੇ ਵੀ ਲੋਕ ਖੂਬ ਥਿਰਕਦੇ ਹਨ ਅਤੇ ਹੋਲੀ ਦੇ ਰੰਗਾਂ ਦੇ ਨਾਲ ਤੇ ਇਨ੍ਹਾਂ ਗੀਤਾਂ ਦੇ ਨਾਲ ਹੋਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ।