ਹੋਲੀ ‘ਤੇ ਟ੍ਰਾਈ ਕਰੋ ਕੁਝ ਹੀ ਮਿੰਟਾਂ ‘ਚ ਬਣ ਜਾਣ ਵਾਲੀਆਂ ਮਠਿਆਈਆਂ

ਹੋਲੀ ਦੇ ਮੌਕੇ ਤੇ ਕਈ ਲੋਕ ਤਾਂ ਬਜ਼ਾਰ ਤੋਂ ਹੀ ਮਠਿਆਈਆਂ ਖਰੀਦ ਲੈਂਦੇ ਨੇ । ਪਰ ਕਈ ਲੋਕ ਘਰਾਂ ‘ਚ ਹੀ ਮਠਿਆਈ ਬਣਾਉਂਦੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਬੇਹੱਦ ਆਸਾਨ ਤਰੀਕੇ ਦੇ ਨਾਲ ਬਣਨ ਵਾਲੀਆਂ ਮਠਿਆਈਆਂ। ਜੋ ਤੁਸੀਂ ਘਰ ‘ਚ ਹੀ ਬੜੀ ਹੀ ਆਸਾਨੀ ਦੇ ਨਾਲ ਬਣਾ ਸਕਦੇ ਹੋ ।

By  Shaminder Kaur Kaler March 3rd 2026 03:35 PM -- Updated: March 3rd 2026 03:41 PM

ਹੋਲੀ (Holi 2026) ਰੰਗਾਂ ਦਾ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੋਲੀ ਦੇ ਤਿਉਹਾਰ ਜਿੱਥੇ ਆਪਸੀ ਪਿਆਰ ਤੇ ਭਾਈਚਾਰੇ ਦਾ ਪ੍ਰਤੀਕ ਹੈ। ਕਿਉਂੁਕਿ ਹੋਲੀ ਦਾ ਤਿਉਹਾਰ ਹਰ ਕੋਈ ਰਲ ਮਿਲ ਕੇ ਮਨਾਉਂਦਾ ਹੈ। ਗੱਲ ਤਿਉਹਾਰਾਂ ਦੀ ਹੋਵੇ ਤੇ ਉੱਥੇ ਖਾਣ ਪੀਣ ਦੀ ਗੱਲ ਨਾ ਹੋਵੇ ਤਾਂ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਹੋਲੀ ਦੇ ਮੌਕੇ ਤੇ ਕਈ ਲੋਕ ਤਾਂ ਬਜ਼ਾਰ ਤੋਂ ਹੀ ਮਠਿਆਈਆਂ ਖਰੀਦ ਲੈਂਦੇ ਨੇ । ਪਰ ਕਈ ਲੋਕ ਘਰਾਂ ‘ਚ ਹੀ ਮਠਿਆਈ ਬਣਾਉਂਦੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਬੇਹੱਦ ਆਸਾਨ ਤਰੀਕੇ ਦੇ ਨਾਲ ਬਣਨ ਵਾਲੀਆਂ ਮਠਿਆਈਆਂ। ਜੋ ਤੁਸੀਂ ਘਰ ‘ਚ ਹੀ ਬੜੀ ਹੀ ਆਸਾਨੀ ਦੇ ਨਾਲ ਬਣਾ ਸਕਦੇ ਹੋ ।

ਵੇਸਣ ਦੇ ਲੱਡੂ 

ਹੋਲੀ ਤੇ ਘਰ ‘ਚ ਤੁਸੀਂ ਵੇਸਣ ਦੇ ਲੱਡੂ ਬਣਾ ਸਕਦੇ ਹੋ । ਇਸ ਲਈ ਤੁਹਾਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਵੇਗੀ ।ਸਭ ਤੋਂ ਪਹਿਲਾਂ ਕੜਾਹੀ ‘ਚ ਘਿਉ ਲੈ ਲਓ ਤੇ ਉਸ ਨੂੰ ਕੜਾਹੀ ‘ਚ ਪਾ ਕੇ ਗਰਮ ਕਰ ਲਓ। ਘਿਉ ਗਰਮ ਕਰਕੇ ਉਸ ‘ਚ ਵੇਸਣ ਪਾ ਦਿਓ। ਜਦੋਂ ਵੇਸਣ ਥੋੜ੍ਹਾ ਭੁੱਜ ਜਾਵੇ ਤਾਂ ਉਸ ਨੂੰ ਠੰਡਾ ਹੋਣ ਦਿਓ ਤੇ ਫਿਰ ਪੀਸੀ ਹੋਈ ਚੀਨੀ ਉਸ ਮਿਲਾ ਲਓ ਅਤੇ ਇਲਾਇਚੀ ਪਾਊਡਰ ਪਾ ਲਓ ਅਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਇਸ ਦੇ ਲੱਡੂ ਵੱਟ ਲਓ।


ਖੋਏ ਦਾ ਗੁਜੀਆ  

ਗੁਜੀਆ ਵੀ ਤੁਸੀਂ ਘਰ ‘ਚ ਹੀ ਬਣਾ ਸਕਦੇ ਹੋ । ਇਸ ਨੂੰ ਤਿਆਰ ਕਰਨ ਦੇ ਲਈ ਮੈਦੇ ਨੂੰ ਘਿਉ ‘ਚ ਗੁੰਨ ਲਓ ਅਤੇ ਫਿਰ ਕੁਝ ਦੇਰ ਦੇ ਲਈ ਢੱਕ ਕੇ ਰੱਖ ਦਿਓ ।ਸਟਫਿੰਗ ਦੇ ਲਈ ਖੋਏ ਨੂੰ ਥੋੜ੍ਹਾ ਭੁੰਨ ਲਓ। ਇਸ ‘ਚ ਪੀਸੀ ਹੋਈ ਚੀਨੀ,ਮੇਵੇ ਅਤੇ ਇਲਾਇਚੀ ਪਾਊਡਰ ਮਿਲਾਓ। ਮੈਦੇ ਦੇ ਛੋਟੇ ਛੋਟੇ ਪੇੜੇ ਬਣਾ ਕੇ ਸਟਫਿੰਗ ਭਰੋ ਅਤੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਮੋੜ ਕੇ ਬੰਦ ਕਰ ਦਿਓ। ਇਸ ਤੋਂ ਬਾਅਦ ਇਨ੍ਹਾਂ ਨੂੰ ਤਲ ਲਓ। ਤੁਹਾਡੀ ਗੁਜੀਆ ਤਿਆਰ ਹੈ। 


ਨਾਰੀਅਲ ਦੇ ਲੱਡੂ

ਸਭ ਤੋਂ ਪਹਿਲਾਂ ਨਾਰੀਅਲ ਨੂੰ ਕੱਦੂਕਸ ਕਰ ਲਓ। ਇਸ ਨੂੰ ਕੜਾਹੀ ‘ਚ ਪਾ ਕੇ ਥੋੜ੍ਹਾ ਜਿਹਾ ਭੁੰਨ ਲਓ।ਇਸ ਤੋਂ ਬਾਅਦ ਇਸ ‘ਚ ਕੰਡੇਸਡ ਮਿਲਕ ਪਾ ਕੇ ਹਲਕੀ ਅੱਗ ‘ਤੇ ਲਗਾਤਾਰ ਘੁਮਾਉਂਦੇ ਰਹੋ ਅਤੇ ਜਦੋਂ ਇਹ ਸਾਰਾ ਮਿਸ਼ਰਣ ਸੰਘਣਾ ਹੋ ਜਾਵੇ ਤਾਂ ਇਸ ‘ਚ ਇਲਾਇਚੀ ਪਾਊਡਰ ਮਿਲਾ ਦਿਓ।


ਇਸ ਮਿਸ਼ਰਣ ਨੂੰ ਠੰਢਾ ਹੋਣ ਦਿਓ ਅਤੇ ਇਸ ਤੋਂ ਬਾਅਦ ਇਸ ਦੇ ਲੱਡੂ ਤਿਆਰ ਕਰ ਲਓ। ਇਸ ਤਰ੍ਹਾਂ ਦੇ ਰੰਗਾਂ ਦੇ ਇਸ ਤਿਉਹਾਰ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰੋ।


© Copyright Galactic Television & Communications Pvt. Ltd. 2026. All rights reserved.