ਰਮਜਾਨ ‘ਤੇ ਹਿਨਾ ਖ਼ਾਨ ਪਹਿਲੀ ਵਾਰ ਸਹੁਰੇ ਘਰ ‘ਚ ਰੱਖ ਰਹੀ ਰੋਜ਼ਾ

ਰਮਜਾਨ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ਾ ਰੱਖ ਰਹੇ ਹਨ । ਅਦਾਕਾਰਾ ਹਿਨਾ ਖ਼ਾਨ ਨੇ ਰਮਜ਼ਾਨ ਦੇ ਮੌਕੇ ‘ਤੇ ਰੋਜ਼ੇ ਰੱਖੇ ਹਨ । ਉਹ ਇਸ ਵਾਰ ਆਪਣੇ ਸਹੁਰੇ ਘਰ ‘ਚ ਰੋਜ਼ੇ ਰੱਖ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

By  Shaminder Kaur Kaler February 24th 2026 11:27 AM -- Updated: February 24th 2026 11:38 AM

ਰਮਜਾਨ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ਾ ਰੱਖ ਰਹੇ ਹਨ । ਅਦਾਕਾਰਾ ਹਿਨਾ ਖ਼ਾਨ ਨੇ ਰਮਜ਼ਾਨ ਦੇ ਮੌਕੇ ‘ਤੇ ਰੋਜ਼ੇ ਰੱਖੇ ਹਨ । ਉਹ ਇਸ ਵਾਰ ਆਪਣੇ ਸਹੁਰੇ ਘਰ ‘ਚ ਰੋਜ਼ੇ ਰੱਖ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ  ਰਮਜਾਨ ਦੀ ਵਧਾਈ ਦਿੱਤੀ ਹੈ।


ਅਦਾਕਾਰਾ ਨੇ ਇਫਤਾਰ ‘ਚ ਸਪੈਸ਼ਲ ਫਿਰਨੀ ਆਪਣੇ ਹੱਥਾਂ ਦੇ ਨਾਲ ਬਣਾਈ।ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਜਿਉਂ ਹੀ ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵੱਡੀ ਗਿਣਤੀ ‘ਚ ਫੈਨਸ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਇਸ ਮੌਕੇ ‘ਤੇ ਅਦਾਕਾਰਾ ਨੇ ਪਰਪਲ ਕਲਰ ਦਾ ਸੂਟ ਪਾਇਆ ਸੀ। ਜਿਸ ‘ਤੇ ਗੋਲਡਨ ਕਲਰ ਦਾ ਜ਼ਰੀ ਵਰਕ ਸੀ ।

ਹਿਨਾ ਖ਼ਾਨ ਦਾ ਵਰਕ ਫ੍ਰੰਟ  

ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਦਿਨਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਸੀ । ਇਸ ਸੀਰੀਅਲ ‘ਚ ਉਨ੍ਹਾਂ ਨੇ ‘ਅਕਸ਼ਰਾ’ ਨਾਂਅ ਦਾ ਕਿਰਦਾਰ ਨਿਭਾਇਆ ਸੀ ।ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਹਿਨਾ ਖ਼ਾਨ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਸੀਰੀਅਲਸ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ੳਨ੍ਹਾਂ ਨੇ ਪੰਜਾਬੀ ਫ਼ਿਲਮ “ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਵੀ ਕੰਮ ਕੀਤਾ ਹੈ। 


 

 


 

 

 

 

© Copyright Galactic Television & Communications Pvt. Ltd. 2026. All rights reserved.