ਹਰਦੀਪ ਗਰੇਵਾਲ ਦੀਪੂ ਕਾਕੋਵਾਲੀਆ ਦੇ ਪਰਿਵਾਰ ਦੀ ਕਰ ਰਹੇ ਮਦਦ, ਕੁਝ ਸਾਲ ਪਹਿਲਾਂ ਦੀਪੂ ਨੇ ਕੀਤੀ ਸੀ ਖੁਦਕੁਸ਼ੀ
ਹਰਦੀਪ ਗਰੇਵਾਲ ਇਨ੍ਹੀਂ ਦਿਨੀਂ ਦੀਪੂ ਕਾਕੋਵਾਲੀਆ ਦੇ ਘਰ ਨੂੰ ਰੰਗ ਕਰਵਾ ਰਹੇ ਹਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਦੀਪੂ ਦੇ ਡੈਡੀ ਨੂੰ ਮਸਾਂ ਮਨਾਇਆ ਕਿ ਘਰ ਨੂੰ ਰੰਗ ਕਰਵਾ ਲਓ। ਕਹਿੰਦੇ ਯਾਰ ਬੰਦੇ ਬਹੁਤ ਖੱਜਲ ਕਰਦੇ ਆ। ਸੋ ਜਿਹੜੀ ਟੀਮ ਅਸੀਂ ਰੰਗ ਕਰਨ ਦੇ ਲਈ ਭੇਜੀ ਸੀ ।ਉਨ੍ਹਾਂ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਸੀ।
ਹਰਦੀਪ ਗਰੇਵਾਲ (Hardeep Grewal) ਇਨ੍ਹੀਂ ਦਿਨੀਂ ਦੀਪੂ ਕਾਕੋਵਾਲੀਆ ਦੇ ਘਰ ਨੂੰ ਰੰਗ ਕਰਵਾ ਰਹੇ ਹਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਦੀਪੂ ਦੇ ਡੈਡੀ ਨੂੰ ਮਸਾਂ ਮਨਾਇਆ ਕਿ ਘਰ ਨੂੰ ਰੰਗ ਕਰਵਾ ਲਓ।ਕਹਿੰਦੇ ਯਾਰ ਬੰਦੇ ਬਹੁਤ ਖੱਜਲ ਕਰਦੇ ਆ। ਸੋ ਜਿਹੜੀ ਟੀਮ ਅਸੀਂ ਰੰਗ ਕਰਨ ਦੇ ਲਈ ਭੇਜੀ ਸੀ ।

ਉਨ੍ਹਾਂ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਨਾਲੇ ਕਿਹਾ ਕਿ ਜਿਹੜਾ ਸਮਾਨ ਜਿੱਥੋਂ ਚੁੱਕਣਾ ਉਥੇ ਹੀ ਰੱਖਣਾ ਤੁਸੀਂ ਆਪੇ ਹੀ ਰੱਖਣਾ। ਸੋ ਕੰਮ ਹੋ ਗਿਆ ਫਤਿਹ, ਹੁਣ ਅੰਕਲ ਖੁਸ਼ ਹਨ’।

'ਠੋਕਰ' ‘ਤੇ 'ਤੁਣਕਾ ਤੁਣਕਾ' ਗੀਤ ਨਾਲ ਬਣਾਈ ਪਛਾਣ
ਦੀਪੂ ਕਾਕੋਵਾਲੀਆ ਨੇ ਤੁਣਕਾ ਤੁਣਕਾ, ਠੋਕਰ ਵਰਗੇ ਗੀਤਾਂ ਦੇ ਨਾਲ ਪਛਾਣ ਬਣਾਈ । ਇਨ੍ਹਾਂ ਗੀਤਾਂ ‘ਚ ਉਸ ਨੂੰ ਲੋਕਾਂ ‘ਚ ਜਜ਼ਬਾ ਭਰਨ ਦਾ ਕੰਮ ਕੀਤਾ ਸੀ । ਪਰ ਆਪਣੇ ਗੀਤਾਂ ‘ਚ ਲੋਕਾਂ ‘ਚ ਨਵੀਂ ਹਿੰਮਤ ਭਰਨ ਵਾਲੇ ਇਸ ਗਾਇਕ ਨੇ ਮਹਿਜ਼ ਅਠਾਈ ਸਾਲ ਦੀ ਉਮਰ ‘ਚ ਖੁਦਕੁਸ਼ੀ ਕਰ ਲਈ ਸੀ ।

ਮੌਤ ਤੋਂ ਬਾਅਦ ਦੀਪੂ ਦੇ ਮਾਪਿਆਂ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਮੌਤ ਤੋਂ ਪਹਿਲਾਂ ਦੀਪੂ ਗੁੰਮ ਸੁਮ ਜਿਹਾ ਰਹਿਣ ਲੱਗ ਪਿਆ ਸੀ । ਮਾਪਿਆਂ ਨੇ ਉਸ ਤੋਂ ਬਹੁਤ ਪੁੱਛਿਆ ਪਰ ਉਸ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਅਤੇ ਇੱਕ ਦਿਨ ਅਚਾਨਕ ਉਸ ਨੇ ਖੁਦਕੁਸ਼ੀ ਕਰ ਲਈ ।
ਦੀਪੂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ । ਹਰ ਕੋਈ ਉਸ ਦੇ ਖੁਦਕੁਸ਼ੀ ਦੇ ਕਦਮ ਤੋਂ ਹੈਰਾਨ ਸੀ ਕਿ ਜ਼ਿੰਦਗੀ ‘ਚ ਹਾਰਿਆਂ ਹੋਇਆਂ ‘ਚ ਹੌਸਲਾ ਭਰਨ ਵਾਲਾ ਇਹ ਸ਼ਖਸ ਏਨੀਂ ਜਲਦੀ ਹਾਰ ਮੰਨ ਲਵੇਗਾ।