ਹਰਭਜਨ ਸਿੰਘ ਨੇ ਪਤਨੀ ਦੇ ਨਾਲ ਬਰਥਡੇ ਕੀਤਾ ਸੈਲੀਬ੍ਰੇਟ,ਤਸਵੀਰਾਂ ਕੀਤੀਆਂ ਸਾਂਝੀਆਂ
ਹਰਭਜਨ ਸਿੰਘ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਉਹ ਆਪਣੀ ਪਤਨੀ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਉਹ ਵੈਕੇਸ਼ਨ ‘ਤੇ ਗਏ । ਜਿਸ ਦੀਆਂ ਤਸਵੀਰਾਂ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਹਰਭਜਨ ਸਿੰਘ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਉਹ ਆਪਣੀ ਪਤਨੀ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਉਹ ਵੈਕੇਸ਼ਨ ‘ਤੇ ਗਏ । ਜਿਸ ਦੀਆਂ ਤਸਵੀਰਾਂ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਤੁਹਾਡੇ ਨਾਲ ਹਰ ਦਿਨ ਇੱਕ ਅਸੀਸ ਹੈ, ਪਰ ਅੱਜ ਅਸੀਂ ਤੁਹਾਨੂੰ ਮਨਾਉਂਦੇ ਹਾਂ।

ਮੇਰੇ ਵੱਲੋਂ ਹਮੇਸ਼ਾ ਲਈ ਜਨਮਦਿਨ ਮੁਬਾਰਕ। ਤੁਹਾਡਾ ਸਾਲ ਪਿਆਰ, ਚੰਗੀ ਸਿਹਤ ਅਤੇ ਬੇਅੰਤ ਮੁਸਕਰਾਹਟਾਂ ਨਾਲ ਭਰਿਆ ਰਹੇ। ਤੁਹਾਡੇ ਸਭ ਕੁਝ ਲਈ ਧੰਨਵਾਦ.. ਅਸੀਂ ਤੁਹਾਨੂੰ ਪਿਆਰ ਕਰਦੇ ਹਾਂ” ।ਗੀਤਾ ਬਸਰਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਹਰਭਜਨ ਸਿੰਘ ਗੀਤਾ ਬਸਰਾ ਦੇ ਨਾਲ ਨਜ਼ਰ ਆ ਰਹੇ ਹਨ ।
_e1c9ddf6d6bf11803c28b9b55b6a726a_1280X720.webp)
ਇਸ ਤੋਂ ਇਲਾਵਾ ਕੁਝ ਤਸਵੀਰਾਂ ‘ਚ ਉਹ ਆਪਣੇ ਬੱਚਿਆਂ ਦੇ ਨਾਲ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ਤੇ ਗੀਤਾ ਬਸਰਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਦੱਸ ਦਈਏ ਗੀਤਾ ਬਸਰਾ ਮਸ਼ਹੂਰ ਅਦਾਕਾਰਾ ਹੈ। ਵਿਆਹ ਤੋਂ ਬਾਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ।ਪਰ ਹਾਲ ਹੀ ‘ਚ ਉਹ ਫ਼ਿਲਮ ‘ਮਿਹਰ’ ‘ਚ ਰਾਜ ਕੁੰਦਰਾ ਦੇ ਨਾਲ ਨਜ਼ਰ ਆਏ ਸਨ।