ਹਰਭਜਨ ਮਾਨ ਨੇ ਆਪਣੀਆਂ ਭੈਣਾਂ ਤੇ ਪਤਨੀ ਦੇ ਨਾਲ ਵੀਡੀਓ ਕੀਤਾ ਸਾਂਝਾ, ਖੇਤਾਂ ‘ਚ ਚਾਹ ਦਾ ਅਨੰਦ ਲੈਂਦੇ ਆਏ ਨਜ਼ਰ

ਹਰਭਜਨ ਮਾਨ ਦਾ ਆਪਣੇ ਦੇਸ਼ ਦੀ ਮਿੱਟੀ ਦੇ ਨਾਲ ਮੋਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਉਹ ਅਕਸਰ ਜਦੋਂ ਵੀ ਵਿਦੇਸ਼ ਤੋਂ ਪੰਜਾਬ ਆਉਂਦੇ ਹਨ ਤਾਂ ਆਪਣੇ ਪਿੰਡ ਖੇਮੁਆਣਾ ‘ਚ ਆਉਣਾ ਨਹੀਂ ਭੁੱਲਦੇ । ਪਿਛਲੇ ਕਈ ਦਿਨਾਂ ਤੋਂ ਹਰਭਜਨ ਮਾਨ ਆਪਣੇ ਪਿੰਡ ‘ਚ ਹੀ ਮੌਜੂਦ ਹਨ ਅਤੇ ਹੁਣ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜੋ ਕਿ ਪੁਰਾਣਾ ਹੈ ।

By  Shaminder Kaur Kaler December 9th 2025 12:35 PM -- Updated: December 9th 2025 12:38 PM

ਹਰਭਜਨ ਮਾਨ (Harbhajan Mann) ਦਾ ਆਪਣੇ ਦੇਸ਼ ਦੀ ਮਿੱਟੀ ਦੇ ਨਾਲ ਮੋਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਉਹ ਅਕਸਰ ਜਦੋਂ ਵੀ ਵਿਦੇਸ਼ ਤੋਂ ਪੰਜਾਬ ਆਉਂਦੇ ਹਨ ਤਾਂ ਆਪਣੇ ਪਿੰਡ ਖੇਮੁਆਣਾ ‘ਚ ਆਉਣਾ ਨਹੀਂ ਭੁੱਲਦੇ । ਪਿਛਲੇ ਕਈ ਦਿਨਾਂ ਤੋਂ ਹਰਭਜਨ ਮਾਨ ਆਪਣੇ ਪਿੰਡ ‘ਚ ਹੀ ਮੌਜੂਦ ਹਨ ਅਤੇ ਹੁਣ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜੋ ਕਿ ਪੁਰਾਣਾ ਹੈ । ਜਿਸ ‘ਚ ਉਹ ਆਪਣੀਆਂ ਤਿੰਨਾਂ ਭੈਣਾਂ ਦੇ ਨਾਲ ਮੋਟਰ ਤੇ ਬੈਠ ਕੇ ਚਾਹ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ।


ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ‘ਇਸ ਸਾਲ ਫ਼ਰਵਰੀ ਮਹੀਨੇ ਮੇਰਾ ਤੇ ਹਰਮਨ ਦਾ ਇੱਕ ਯਾਦਗਾਰੀ ਦਿਨ ਕਨੇਡਾ ਤੋਂ ਆਈਆਂ ਮੇਰੀਆਂ ਤਿੰਨੇ ਭੈਣਾਂ ਦੇ ਨਾਲ ਸਾਡੇ ਖੇਤ ਪਿੰਡ ਖੇਮੂਆਣੇ’ ।ਹਰਭਜਨ ਮਾਨ ਦੀਆਂ ਭੈਣਾਂ ਤੇ ਉਨ੍ਹਾਂ ਦੀ ਪਤਨੀ ਖੇਤਾਂ ‘ਚ ਗੱਲਬਾਤ ਕਰਦੀਆਂ ਨਜ਼ਰ ਆ ਰਹੀਆਂ ਹਨ । ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। 


ਹਰਭਜਨ ਮਾਨ ਦਾ ਵਰਕ ਫ੍ਰੰਟ 

ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਸਾਵਨ ਵਰਗਿਆ’ ਰਿਲੀਜ਼ ਹੋਇਆ ਹੈ, ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਗੱਲ੍ਹਾਂ ਗੋਰੀਆਂ, ਤੇਰੀ ਭਿੱਜ ਗਈ ਕੁੜਤੀ, ਜੱਗ ਜਿਉਂਦਿਆਂ ਦੇ ਮੇਲੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ਜੋ ਅੱਜ ਵੀ ਸਰੋਤਿਆਂ ਦੀ ਜ਼ੁਬਾਨ ਤੇ ਹਨ ।  

© Copyright Galactic Television & Communications Pvt. Ltd. 2026. All rights reserved.