ਗੁਰਲੀਨ ਚੋਪੜਾ ਪਤੀ ਦੇ ਨਾਲ ਟ੍ਰੈਕਟਰ ਤੇ ਸਵਾਰ ਹੋ ਕੇ ਨਿਕਲੀ ਸੈਰ ‘ਤੇ, ਵੀਡੀਓ ਕੀਤਾ ਸਾਂਝਾ
ਗੁਰਲੀਨ ਚੋਪੜਾ ਨੇ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਟ੍ਰੈਕਟਰ ‘ਤੇ ਸਵਾਰ ਹੋ ਕੇ ਪਿੰਡ ਦੀ ਸੈਰ ‘ਤੇ ਨਿਕਲੀ ਹੈ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਪਿੰਡ ਦੀ ਸੈਰ ਕਰੀਏ ਆਜੋ” ਗੁਰਲੀਨ ਚੋਪੜਾ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਇਸ ਵੀਡੀਓ ‘ਤੇ ਪਿਆਰ ਦੀ ਖੂਬ ਵਰਖਾ ਕੀਤੀ।
ਗੁਰਲੀਨ ਚੋਪੜਾ (Gurleen Chopra) ਨੇ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਟ੍ਰੈਕਟਰ ‘ਤੇ ਸਵਾਰ ਹੋ ਕੇ ਪਿੰਡ ਦੀ ਸੈਰ ‘ਤੇ ਨਿਕਲੀ ਹੈ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਪਿੰਡ ਦੀ ਸੈਰ ਕਰੀਏ ਆਜੋ” ਗੁਰਲੀਨ ਚੋਪੜਾ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਇਸ ਵੀਡੀਓ ‘ਤੇ ਪਿਆਰ ਦੀ ਖੂਬ ਵਰਖਾ ਕੀਤੀ।ਇੱਕ ਫੈਨ ਨੇ ਲਿਖਿਆ ‘ਬੱਸ ਏਦਾਂ ਹੀ ਪੰਜਾਬ ਤੇ ਵਿਰਸੇ ਦੇ ਨਾਲ ਜੁੜੇ ਰਹਿਓ ਜੀ”। ਜਦੋਂਕਿ ਇੱਕ ਹੋਰ ਨੇ ਲਿਖਿਆ “ਇਹ ਸੌਂਗ ਬਣਿਆ ਹੀ ਤੁਹਾਡੇ ਲਈ ਲੱਗਦਾ ਜਿਵੇਂ”।
_2f0b602361f1b60da11ef5939d8f5128_1280X720.webp)
ਇੱਕ ਹੋਰ ਨੇ ਲਿਖਿਆ “ਵਧੀਆ ਜੋੜੀ ਵੇਖ ਕੇ ਹੀ ਮਨ ਖੁਸ਼ ਹੋ ਜਾਂਦਾ ਤੁਹਾਨੂੰ ਵੇਖ ਕੇ”। ਇਸ ਤੋਂ ਇਲਾਵਾ ਇੱਕ ਹੋਰ ਫੈਨ ਨੇ ਲਿਖਿਆ “ਭਾਜੀ ਸਾਡਾ ਰਿਤਿਕ ਰੌਸ਼ਨ ਖੁਸ਼ ਰਹੂ ਹਮੇਸ਼ਾ”। ਇਸ ਦੇ ਨਾਲ ਹੀ ਫੈਨਸ ਨੇ ਹੋਰ ਵੀ ਕਈ ਕਮੈਂਟ ਕੀਤੇ ਹਨ ।
_4ee0f598658598a295962d4cbd0359bd_1280X720.webp)
ਗੁਰਲੀਨ ਚੋਪੜਾ ਦਾ ਵਰਕ ਫ੍ਰੰਟ
ਗੁਰਲੀਨ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਕਈ ਤਮਿਲ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਪਰ ਉਨ੍ਹਾਂ ਨੂੰ ਬੱਬੂ ਮਾਨ ਦੀ ਫ਼ਿਲਮ ਦੇ ਨਾਲ ਜਾਣਿਆ ਜਾਣ ਲੱਗ ਪਿਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਸ਼ਗਨ ਨਾਂਅ ਦਾ ਕਿਰਦਾਰ ਨਿਭਾਇਆ ਸੀ।