ਗੁਲਾਬ ਸਿੱਧੂ ਨੇ ਦੱਸਿਆ ਕਿਵੇਂ ਭੈਣ ਨੇ ਟੋਕੇ ‘ਤੇ ਦੇ ਦਿੱਤਾ ਸੀ ਹੱਥ, ਵੱਢੀ ਗਈ ਸੀ ਗਾਇਕ ਦੀ ਉਂਗਲ, ਜਾਣੋ ਮਜ਼ੇਦਾਰ ਕਿੱਸਾ
ਗੁਲਾਬ ਸਿੱਧੂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਗਾਇਕ ਨੂੰ ਸਰਕਾਰੀ ਨੌਕਰੀ ‘ਤੇ ਲਵਾਉਣਾ ਚਾਹੁੰਦਾ ਸੀ । ਜਿਸ ਦੇ ਬਾਰੇ ਗੁਲਾਬ ਸਿੱਧੂ ਨੇ ਖੁਦ ਇਹ ਕਿੱਸਾ ਸਾਂਝਾ ਕੀਤਾ ਸੀ । ਗੁਲਾਬ ਸਿੱਧੂ ਨੇ ਕਿਹਾ ਕਿ ਉਹ ਬਚਪਨ ‘ਚ ਉਹਨਾਂ ਦਾ ਹੱਥ ਟੋਕੇ ‘ਚ ਹੱਥ ਆ ਗਿਆ ਸੀ ।
ਗੁਲਾਬ ਸਿੱਧੂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਗਾਇਕ ਨੂੰ ਸਰਕਾਰੀ ਨੌਕਰੀ ‘ਤੇ ਲਵਾਉਣਾ ਚਾਹੁੰਦਾ ਸੀ । ਜਿਸ ਦੇ ਬਾਰੇ ਗੁਲਾਬ ਸਿੱਧੂ ਨੇ ਖੁਦ ਇਹ ਕਿੱਸਾ ਸਾਂਝਾ ਕੀਤਾ ਸੀ । ਗੁਲਾਬ ਸਿੱਧੂ ਨੇ ਕਿਹਾ ਕਿ ਉਹ ਬਚਪਨ ‘ਚ ਉਹਨਾਂ ਦਾ ਹੱਥ ਟੋਕੇ ‘ਚ ਹੱਥ ਆ ਗਿਆ ਸੀ । ਅਸੀਂ ਟੋਕੇ ਦੇ ਨਾਲ ਖੇਡ ਰਹੇ ਸੀ ਕਿ ਵੱਡੀ ਭੈਣ ਨੇ ਕਿਹਾ ਕਿ ਪਿੱਛੋਂ ਰੁੱਗ ਨਹੀਂ ਲੱਗਦਾ, ਇੱਥੋਂ ਅੱਗੇ ਆ ਕੇ ਰੁੱਗ ਲਗਾ ।

ਵੱਡੀ ਭੈਣ ਨੇ ਟੋਕੇ ਵਾਲੀ ਹੱਥੀ ਘੁਮਾ ਦਿੱਤੀ ਅਤੇ ਜਿਉਂ ਜਿਉਂ ਮੱਕੀ ਦਾ ਟਾਂਡਾ ਅੰਦਰ ਗਿਆ ਤਾਂ ਮੇਰਾ ਹੱਥ ਵੀ ਅੰਦਰ ਚਲਾ ਗਿਆ । ਮੇਰੀ ਇੱਕ ਉਂਗਲ ਵੱਢੀ ਗਈ, ਭੈਣ ਨੇ ਰੌਲਾ ਪਾ ਦਿੱਤਾ ਅਤੇ ਕਹਿਣ ਲੱਗੀ ਉਂਗਲ ਵੱਢੀ ਗਈ ਤੇਰੀ, ਮੈਂ ਕਿਹਾ ਕਿੱਥੇ ਕਹਿੰਦੀ ਆ ਵੇਖ, ਮੈਂ ਵੇਖਿਆ ਤਾਂ ਮੇਰੀ ਉਂਗਲ ਕੱਟ ਕੇ ਲਮਕੀ ਹੋਈ ਸੀ।

ਘਰੇ ਜਦੋਂ ਮੈ ਗਿਆ ਤਾਂ ਮਾਂ ਮੇਰੀ ਨੇ ਕਿਹਾ ‘ਬੂ ਵੇ ਪੱਟੇ ਗਏ’ ਤੇ ਪਿਤਾ ਨੇ ਕਿਹਾ ‘ਗਈ ਸਰਕਾਰੀ ਨੌਕਰੀ’ ਮਾਂ ਨੇ ਕਿਹਾ ਕਿ ਮੁੰਡੇ ਦਾ ਦੁੱਖ ਨਾ ਕਰੀ ਕਿ ਉਂਗਲ ਵੱਢੀ ਗਈ ਨੌਕਰੀ ਦੀ ਪਈ ਹੈ। ਇਸ ਤੋਂ ਬਾਅਦ ਗੁਲਾਬ ਸਿੱਧੂ ਨੇ ਕਿਹਾ ਕਿ ‘ਮੈਂ ਸਿੰਗਾਪੁਰ ਵੀ ਗਿਆ ਸੀ ਪਰ ਮੈਂ ਬਾਰਾਂ ਦਿਨਾਂ ਬਾਅਦ ਹੀ ਉਥੋਂ ਹੀ ਵਾਪਸ ਆ ਗਏ ਸਨ। ਪਰ ਜੇ ਮੈਂ ਉੱਥੇ ਰਹਿ ਜਾਂਦਾ ਤਾਂ ਮੈਂ ਉੱਥੋਂ ਜੋਗਾ ਹੀ ਰਹਿ ਜਾਣਾ ਸੀ,ਪਰ ਮੈਨੂੰ ਉੱਥੇ ਕੰਮ ਨਾ ਮਿਲਿਆ।