ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਉਹ ਸਿਰਫ਼ ਨਾ ਇੱਕ ਕਾਮਯਾਬ ਕਾਮੇਡੀਅਨ, ਸਫਲ ਅਦਾਕਾਰ ਤੇ ਸਭ ਤੋਂ ਜ਼ਿਆਦਾ ਇੱਕ ਕਾਮਯਾਬ ਲੇਖਕ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ। ਹੁਣ ਤੁਸੀਂ ਸਮਝ ਹੀ ਗਏ ਹੋਣੇ ਹੋ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਚੱਲੋ ਅਸੀਂ ਇੱਕ ਹਿੰਟ ਤੁਹਾਨੂੰ ਹੋਰ ਦਿੰਦੇ ਹਾਂ….ਉਹੀ ਰਾਜਾ ਬੇਟਾ…ਜਿਨ੍ਹਾਂ ਨੇ ਆਪਣੇ ਇਸ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ।
ਪਾਲੀਵੁੱਡ ਤੇ ਬਾਲੀਵੁੱਡ ਸਿਤਾਰਿਆਂ ਦੇ ਬਾਰੇ ਉਨ੍ਹਾਂ ਦੇ ਫੈਨਸ ਨੂੰ ਜਾਨਣ ਦੀ ਬੜੀ ਉਤਸੁਕਤਾ ਰਹਿੰਦੀ ਹੈ। ਪਰ ਫੈਨਸ ਨੂੰ ਇਹ ਵੀ ਜਾਨਣ ‘ਚ ਬਹੁਤ ਦਿਲਚਸਪੀ ਰਹਿੰਦੀ ਹੈ ਕਿ ਉਨ੍ਹਾਂ ਦੇ ਪਸੰਦੀਦਾ ਸਿਤਾਰੇ ਬਚਪਨ ‘ਚ ਕਿਹੋ ਜਿਹੇ ਦਿਖਾਈ ਦਿੰਦੇ ਸਨ ।ਉਨ੍ਹਾਂ ਦਾ ਰਹਿਣ ਸਹਿਣ ਕਿਹੋ ਜਿਹਾ ਹੈ ਇੱਥੋਂ ਤੱਕ ਕਿ ਉਨ੍ਹਾਂ ਦੀ ਰੂਚੀਆਂ ਜਾਨਣ ‘ਚ ਵੀ ਬੇਹੱਦ ਦਿਲਚਸਪੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਇੱਕ ਸਿਤਾਰੇ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ, ਜਿਸਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ।

ਉਹ ਸਿਰਫ਼ ਨਾ ਇੱਕ ਕਾਮਯਾਬ ਕਾਮੇਡੀਅਨ, ਸਫਲ ਅਦਾਕਾਰ ਤੇ ਸਭ ਤੋਂ ਜ਼ਿਆਦਾ ਇੱਕ ਕਾਮਯਾਬ ਲੇਖਕ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ। ਹੁਣ ਤੁਸੀਂ ਸਮਝ ਹੀ ਗਏ ਹੋਣੇ ਹੋ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਚੱਲੋ ਅਸੀਂ ਇੱਕ ਹਿੰਟ ਤੁਹਾਨੂੰ ਹੋਰ ਦਿੰਦੇ ਹਾਂ….ਉਹੀ ਰਾਜਾ ਬੇਟਾ…ਜਿਨ੍ਹਾਂ ਨੇ ਆਪਣੇ ਇਸ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ।

ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਤੇ ਕਾਮੇਡੀਅਨ ਰਾਣਾ ਰਣਬੀਰ ਦੀ ।ਜਿਨ੍ਹਾਂ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਮਾਂ ਦੀ ਗੋਦ ‘ਚ ਨਜ਼ਰ ਆ ਰਹੇ ਹਨ ।ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਕੁਰਸੀ ‘ਤੇ ਬੈਠੇ ਹੋਏ ਹਨ, ਜਦੋਂਕਿ ਤੀਜੀ ਤਸਵੀਰ ‘ਚ ਉਹ ਇੱਕਲੇ ਬੈਠੇ ਹੋਏ ਹਨ।ਇਸ ਦੇ ਨਾਲ ਹੀ ਚੌਥੀ ਤਸਵੀਰ ‘ਚ ਉਹ ਸਿਰ ‘ਤੇ ਜੂੜਾ ਕਰਕੇ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ।ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਹੀ ਕਿਊਟ ਲੱਗ ਰਹੇ ਹਨ ।