ਗੋਪੀ ਲੌਂਗੀਆ ਨੇ ਵੀਡੀਓ ਸਾਂਝਾ ਕਰਦੇ ਹੋਏ ਨਸੀਬ ਦਾ ਕੀਤਾ ਧੰਨਵਾਦ, ਗਾਇਕਾਂ ਨੂੰ ਦਿੱਤੀ ਨਸੀਹਤ ਕਿਹਾ “ਭੋਲੇ ਭਾਲੇ ਲੋਕਾਂ ਨੂੰ ਨਾ ਬਣਾਓ ਬੇਵਕੂਫ”
ਨਸੀਬ ਨੇ ਗੋਪੀ ਲੌਂਗੀਆਂ ਦੀ ਤਾਰੀਫ ਕੀਤੀ ਹੈ। ਬੀਤੇ ਦਿਨ ਉਸ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਸੁਲਤਾਨ ਤੇਰੇ ਨਾਲੋਂ ਗੋਪੀ ਲੌਂਗੀਆਂ ਹੀ ਵਧੀਆ ਰੈਪਰ ਹੈ। ਉਸ ‘ਚ ਕੁਝ ਅਣਖ ਤਾਂ ਹੈ। ਜਿਸ ‘ਤੇ ਹੁਣ ਗੋਪੀ ਲੌਂਗੀਆਂ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਸ ਨੇ ਨਸੀਬ ਦਾ ਧੰਨਵਾਦ ਕੀਤਾ ਹੈ, ਗੋਪੀ ਨੇ ਕਿਹਾ ਕਿ ਤੁਸੀਂ ਸਭ ਵਧੀਆ ਕਰ ਰਹੇ ਹੋ, ਪਰ ਆਪਣੀ ਲੜਾਈ ਦੇ ਚੱਕਰ ‘ਚ ਤੁਸੀਂ ਪੰਜਾਬੀ ਰੈਪ ਨੂੰ ਪ੍ਰਮੋਟ ਕਰਨਾ ਭੁੱਲ ਗਏ ਹੋ।

ਹੋਰ ਪੜ੍ਹੋ : ਗੋਪੀ ਲੌਂਗੀਆ ਸੋਸ਼ਲ ਮੀਡੀਆ ਤੇ ਹੋਏ ਲਾਈਵ, ਕਿਹਾ “ਮੇਰੇ ਮਰਨ ਤੋਂ ਬਾਅਦ ਨਾ ਪਾਇਓ ਕੋਈ ਪੋਸਟ”
ਅੱਜ ਗੋਪੀ ਤੁਹਾਨੂੰ ਭੈੜਾ ਲੱਗਦਾ ਹੈ, ਪਰ ਕੱਲ੍ਹ ਨੂੰ ਚੰਗਾ ਲੱਗੇਗਾ।ਹਰੇਕ ਬੰਦੇ ਦਾ ਸਮਾਂ ਆਉਂਦਾ ਹੈ, ਬਸ ਸਬਰ ਕਰੀਦਾ ਹੁੰਦਾ ਏ।ਗੋਪੀ ਨੇ ਹੋਰ ਵੀ ਕਈ ਰੈਪਰ ਬਾਰੇ ਗੱਲਬਾਤ ਕੀਤੀ ਹੈ। ਗੋਪੀ ਨੇ ਕਿਹਾ ਕਿ ‘ਮੈਨੂੰ ਲੋਕਾਂ ਨੇ ਬਹੁਤ ਮਾੜਾ ਬਣਾ ਦਿੱਤਾ।
ਇਸ ਦੇ ਨਾਲ ਹੀ ਇੱਕ ਹੋਰ ਰੈਪਰ ਦੇ ਬਾਰੇ ਗੱਲਬਾਤ ਕਰਦੇ ਹੋਏ ਤੁਸੀਂ ਇੱਕ ਰੈਪਰ ਨੂੰ ਵਿੰਗੇ ਮੂੰਹ ਵਾਲਾ ਆਖਿਆ ਸੀ। ਗੋਪੀ ਲੌਂਗੀਆਂ ਨੇ ਕਿਹਾ ਕਿ ਤੁਸੀਂ ਕਿਸੇ ਦੇ ਹੁਲੀਏ ਨੂੰ ਵੇਖ ਕੇ ਉਸ ਦਾ ਅੰਦਾਜ਼ਾ ਨਾ ਲਗਾਇਆ ਕਰੋ। ਇਸ ਤੋਂ ਇਲਾਵਾ ਉਨ੍ਹਾਂ ਨੇ ਗਾਇਕਾਂ ਦੇ ਵੱਲੋਂ ਪਿੱਠ ਪਿੱਛੇ ਬੋਲਣ ਵਾਲੇ ਗਾਇਕਾਂ ਬਾਰੇ ਕਿਹਾ ਕਿ ਤੁਸੀਂ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਜਦੋਂਕਿ ਅੰਦਰੋਂ ਤੁਸੀਂ ਇੱਕ ਹੋ।