ਗੋਪੀ ਲੌਂਗੀਆ ਸੋਸ਼ਲ ਮੀਡੀਆ ਤੇ ਹੋਏ ਲਾਈਵ, ਕਿਹਾ “ਮੇਰੇ ਮਰਨ ਤੋਂ ਬਾਅਦ ਨਾ ਪਾਇਓ ਕੋਈ ਪੋਸਟ”
ਗੋਪੀ ਲੌਂਗੀਆ ਇੱਕ ਵਾਰ ਮੁੜ ਤੋਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪੰਜ ਦਿਨ ਹੋਏ ਪੋਸਟ ਪਾਈ ਨੂੰ, ਪਰ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਨੂੰ ਮੇਰੀ ਏਨੀਂ ਜ਼ਿਆਦਾ ਲੋੜ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਵੱਢੀ ਹੋਈ ਉਂਗਲੀ ਦੇ ਬਾਰੇ ਵੀ ਗੱਲਬਾਤ ਕੀਤੀ ।
ਗੋਪੀ ਲੌਂਗੀਆ ਇੱਕ ਵਾਰ ਮੁੜ ਤੋਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪੰਜ ਦਿਨ ਹੋਏ ਪੋਸਟ ਪਾਈ ਨੂੰ, ਪਰ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਨੂੰ ਮੇਰੀ ਏਨੀਂ ਜ਼ਿਆਦਾ ਲੋੜ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਵੱਢੀ ਹੋਈ ਉਂਗਲੀ ਦੇ ਬਾਰੇ ਵੀ ਗੱਲਬਾਤ ਕੀਤੀ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਗਿਆਨ ਨਹੀਂ ਚਾਹੀਦੀ। ਏਨੇਂ ਦਿਨਾਂ ਤੋਂ ਲੋਕ ਮੈਨੂੰ ਗਿਆਨ ਦੇ ਰਹੇ ਹਨ।ਪਰ ਮੈਨੂੰ ਗਿਆਨ ਨਹੀਂ ਮੈਨੂੰ ਕੰਮ ਚਾਹੀਦਾ ਹੈ। ਮੈਂ ਦੁਆਬੇ ਤੋਂ ਬਿਲੌਂਗ ਕਰਦਾ ਹਾਂ।
_483d99d4c5d16b73b2d1fd79694dde83_1280X720.webp)
ਹੁਣ ਤੱਕ ਮੈਂ ਨੱਬੇ ਦੇ ਕਰੀਬ ਗੀਤ ਕੀਤੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਗੀਤ ਹਨ ਜੋ ਪੰਜਾਬ ਤੇ ਪੰਜਾਬੀ ਦੀ ਗੱਲ ਕਰਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਗੀਤਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ।

ਕਮਰਸ਼ੀਅਲ ਗੀਤਾਂ ਬਾਰੇ ਵੀ ਬਾਰੀਕੀ ਦੇ ਨਾਲ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਜੋ ਮੈਂ ਪੰਜਾਬ, ਪੰਜਾਬ ਦੇ ਸ਼ਹੀਦਾਂ ਅਤੇ ਚਿੱਟੇ ਦੇ ਆਦੀ ਹੋ ਚੁੱਕੇ ਲੋਕਾਂ ਬਾਰੇ ਗੱਲ ਕਰਦਾ ਹਾਂ ਉਹ ਪੰਜਾਬ ਤੱਕ ਸੀਮਤ ਰਹਿ ਜਾਂਦੇ ਹਨ ਜਦੋਂ ਕਿ ਆਸ਼ਕੀ ਤੇ ਇਸ਼ਕ ਮੁਹੱਬਤ ਵਾਲੇ ਗੀਤ ਸਾਰੇ ਸੁਣਦੇ ਹਨ ।

ਇਸ ਕਰਕੇ ਉਨ੍ਹਾਂ ਨੂੰ ਪੰਜਾਬ ਨਾਲ ਸਬੰਧਤ ਗੀਤਾਂ ਤੋਂ ਉਨ੍ਹਾਂ ਫਾਇਦਾ ਨਹੀਂ ਮਿਲ ਪਾਉਂਦਾ । ਇਸ ਦੇ ਨਾਲ ਹੀ ਗਾਇਕ ਨੇ ਹੋਰ ਵੀ ਕਈ ਗੱਲਾਂ ਆਪਣੀ ਇਸ ਗੱਲਬਾਤ ਦੇ ਦੌਰਾਨ ਦੱਸੀਆ।ਇਸ ਦੇ ਨਾਲ ਹੀ ਉਨ੍ਹਾਂ ਨੇ ਬਾਰੀਕੀ ਦੇ ਨਾਲ ਹਰ ਗੱਲ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹ ਘਾਟਾ ਖਾ ਰਹੇ ਹਨ।