ਗਿੱਪੀ ਗਰੇਵਾਲ ਦੇ ਤਿੰਨੋਂ ਪੁੱਤਰ ਮਸਤੀ ਕਰਦੇ ਹੋਏ ਨਜ਼ਰ ਆਏ, ਵੀਡੀਓ ਆਇਆ ਸਾਹਮਣੇ

ਗਿੱਪੀ ਗਰੇਵਾਲ ਦੇ ਪੁੱਤਰ ਛਿੰਦਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਵੱਡੇ ਤੇ ਸਭ ਤੋਂ ਛੋਟੇ ਭਰਾ ਗੁਰਬਾਜ਼ ਗਰੇਵਾਲ ਦੇ ਨਾਲ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

By  Shaminder Kaur Kaler June 18th 2026 11:00 AM

ਗਿੱਪੀ ਗਰੇਵਾਲ ਦੇ ਪੁੱਤਰ ਛਿੰਦਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਵੱਡੇ ਤੇ ਸਭ ਤੋਂ ਛੋਟੇ ਭਰਾ ਗੁਰਬਾਜ਼ ਗਰੇਵਾਲ ਦੇ ਨਾਲ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਛਿੰਦਾ, ਏਕਮ ਤੇ ਗੁਰਬਾਜ਼ ਗਰੇਵਾਲ ‘ਕੈਰੀ ਆਨ ਜੱਟਾ-4’ ਦੇ ਗੀਤ ‘ਦਿਲ ਦੀਆਂ ਗੱਲਾਂ’ ‘ਤੇ ਮਸਤੀ ਕਰ ਰਹੇ ਹਨ।


ਦੱਸ ਦਈਏ ਕਿ ਤਿੰਨੋਂ ਜਣੇ ਆਪਣੇ ਮਾਪਿਆਂ ਦੇ ਨਾਲ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ। ਛਿੰਦਾ ਗਰੇਵਾਲ ਤਾਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ। ਜਦੋਂ ਕਿ ਵੱਡਾ ਪੁੱਤਰ ਡਾਇਰੈਕਸ਼ਨ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਰੱਖ ਚੁੱਕਿਆ ਹੈ। 

ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਹੁਣ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ।

© Copyright Galactic Television & Communications Pvt. Ltd. 2026. All rights reserved.