ਗੌਰਵ ਖੰਨਾ ਬਣਿਆ ਬਿੱਗ ਬੌਸ 19 ਦਾ ਜੇਤੂ, ਸੀਜ਼ਨ ਦੀ ਟਰਾਫੀ ਕੀਤੀ ਆਪਣੇ ਨਾਂਅ

ਗੌਰਵ ਖੰਨਾ ਬਿੱਗ ਬੌਸ 19 ਸੀਜ਼ਨ ਦੇ ਵਿਨਰ ਬਣ ਗਏ ਹਨ । ਇਸ ਸ਼ੋਅ ਤਿੰਨ ਮਹੀਨੇ ਤੋਂ ਵੱਢ ਚੱਲਿਆ ਅਤੇ ਬੀਤੇ ਦਿਨ ਬਿੱਗ ਬੌਸ ਸ਼ੋਅ ਦਾ ਫਿਨਾਲੇ ਹੋਇਆ । ਜਿਸ ‘ਚ ਗੌਰਵ ਖੰਨਾ ਨੇ ਇਸ ਸੀਜ਼ਨ ਦੀ ਟਰਾਫੀ ਆਪਣੇ ਨਾਂਅ ਕਰ ਲਈ ਹੈ।

By  Shaminder Kaur Kaler December 8th 2025 01:00 PM

ਗੌਰਵ ਖੰਨਾ (Gaurav Khanna) ਬਿੱਗ ਬੌਸ 19 ਸੀਜ਼ਨ ਦੇ ਵਿਨਰ ਬਣ ਗਏ ਹਨ । ਇਸ ਸ਼ੋਅ ਤਿੰਨ ਮਹੀਨੇ ਤੋਂ ਵੱਢ ਚੱਲਿਆ ਅਤੇ ਬੀਤੇ ਦਿਨ ਬਿੱਗ ਬੌਸ ਸ਼ੋਅ ਦਾ ਫਿਨਾਲੇ ਹੋਇਆ । ਜਿਸ ‘ਚ ਗੌਰਵ ਖੰਨਾ ਨੇ ਇਸ ਸੀਜ਼ਨ ਦੀ ਟਰਾਫੀ ਆਪਣੇ ਨਾਂਅ ਕਰ ਲਈ ਹੈ।ਸ਼ੋਅ ‘ਚ ਗੌਰਵ ਖੰਨਾ ਨੂੰ ਬਿੱਗ ਬੌਸ ਦੇ ਘਰ ਦਾ  ਮਜ਼ਬੂਤ ਮੈਂਬਰ  ਮੰਨਿਆ ਜਾ ਰਿਹਾ ਸੀ ਅਤੇ ਆਖਿਰਕਾਰ ਉਨ੍ਹਾਂ ਨੇ ਇਸ ਸੀਜ਼ਨ ਦੀ ਟਰਾਫੀ ਆਪਣੇ ਨਾਂਅ ਕਰ ਲਈ । 

ਫਿਨਾਲੇ ‘ਚ ਕਰੜੀ ਟੱਕਰ

ਫਿਨਾਲੇ ‘ਚ ਵੀ ਕਰੜੀ ਟੱਕਰ ਵੇਖਣ ਨੂੰ ਮਿਲੀ । ਗੌਰਵ ਖੰਨਾ ਤੇ ਫਰਹਾਨਾ ਭੱਟ ਪਹਿਲੇ ਦੋ ਟੌਪ ਪ੍ਰਤੀਭਾਗੀ ਬਣੇ ।ਦੋਵਾਂ ਦਰਮਿਆਨ ਕਰੜੀ ਟੱਕਰ ਵੇਖਣ ਨੂੰ ਮਿਲੀ ਪਰ ਗੌਰਵ ਖੰਨਾ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਦਰਸ਼ਕਾਂ ਨੇ ਗੌਰਵ ਖੰਨਾ ਨੂੰ ਜ਼ਿਆਦਾ ਵੋਟਿੰਗ ਕਰਕੇ ਉਨ੍ਹਾਂ ਨੂੰ ਜਿਤਵਾਇਆ ।ਗੌਰਵ ਖੰਨਾ ਨੂੰ ਸ਼ੋਅ ਜਿੱਤਣ ਤੋਂ ਬਾਅਦ ਪੰਜਾਹ ਲੱਖ ਰੁਪਏ ਦੀ ਰਕਮ ਮਿਲੀ ਹੈ।

ਇਸ ਵਾਰ ਦੇ ਸੀਜ਼ਨ ਦੀ ਸ਼ੁਰੂਆਤ ਅਗਸਤ ਮਹੀਨੇ ‘ਚ ਹੋਈ ਸੀ । ਇਸ ਸ਼ੋਅ ਨੇ ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਹਰ ਹਫ਼ਤੁ ਨਵੇਂ ਟਾਸਕ, ਝਗੜੇ ਤੇ ਡਰਾਮੇ ਨੇ ਸ਼ੋਅ ‘ਚ ਦਰਸ਼ਕਾਂ ਦੀ ਦਿਲਚਸਪੀ ਬਣਾਈ ਰੱਖੀ ।ਫਿਾਨਲੇ ‘ਚ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਗੌਰਵ ਖੰਨਾ ਨੂੰ ਟਰਾਫੀ ਸੌਂਪਦੇ ਹੋਏ ਉਨ੍ਹਾਂ ਨੂੰ ਚੈਂਪੀਅਨ ਐਲਾਨਿਆ । 

© Copyright Galactic Television & Communications Pvt. Ltd. 2026. All rights reserved.