ਗੈਰੀ ਸੰਧੂ ਦੀ ਨਵੀਂ ਐਲਬਮ ‘ਡੀਐਨਡੀ’ ਹੋਈ ਲੀਕ, ਗੁੱਸੇ ‘ਚ ਆਏ ਗਾਇਕ ਨੇ ਕਿਹਾ ‘ਕਿਸੇ ਪਤੰਦਰ ਨੇ ਮੇਰੀ ਸਾਰੀ ਮਿਹਨਤ…’
ਗੈਰੀ ਸੰਧੂ ਦੀ ਨਵੀਂ ਐਲਬਮ ਡੀਐਨਡੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ।ਜਿਸ ਤੋਂ ਬਾਅਦ ਗੈਰੀ ਸੰਧੂ ਬਹੁਤ ਜ਼ਿਆਦਾ ਨਿਰਾਸ਼ ਹਨ ਅਤੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਗੈਰੀ ਸੰਧੂ ਦਾ ਕਹਿਣਾ ਹੈ ਕਿ ‘ਕਿਸੇ ਪਤੰਦਰ ਨੇ ਉਨ੍ਹਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ।
ਗੈਰੀ ਸੰਧੂ ਦੀ ਨਵੀਂ ਐਲਬਮ ਡੀਐਨਡੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ।ਜਿਸ ਤੋਂ ਬਾਅਦ ਗੈਰੀ ਸੰਧੂ ਬਹੁਤ ਜ਼ਿਆਦਾ ਨਿਰਾਸ਼ ਹਨ ਅਤੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਗੈਰੀ ਸੰਧੂ ਦਾ ਕਹਿਣਾ ਹੈ ਕਿ ‘ਕਿਸੇ ਪਤੰਦਰ ਨੇ ਉਨ੍ਹਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ।ਉਹ ਹਾਲੇ ਇਸ ਐਲਬਮ ਨੂੰ ਤਿਆਰ ਹੀ ਕਰ ਰਹੇ ਸਨ ਕਿ ਕਿਸੇ ਨੇ ਜਾਣ ਬੁੱਝ ਕੇ ਇਸ ਨੂੰ ਲੀਕ ਕਰ ਦਿੱਤਾ ਹੈ।

ਗੈਰੀ ਸੰਧੂ ਦਾ ਕਹਿਣਾ ਹੈ ਕਿ ਇਹ ਐਲਬਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇੰਟਰਨੈੱਟ ‘ਤੇ ਆ ਚੁੱਕੀ ਹੈ। ਗੈਰੀ ਸੰਧੂ ਦਾ ਕਹਿਣਾ ਹੈ ਕਿ ਉਹ ਮਹਿਜ਼ ਇਸ ਨੂੰ ਇੱਕ ਐਲਬਮ ਬਨਾਉਣ ਦੀ ਤਿਆਰੀ ‘ਚ ਸਨ। ਹਾਲੇ ਇਸ ਦੇ ਨਾਲ ਕਈ ਸ਼ਾਨਦਾਰ ਵੀਡੀਓ ਜੋੜਨੇ ਬਾਕੀ ਸਨ । ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਇਸ ਪ੍ਰੋਜੈਕਟ ਨੂੰ ਆਨਲਾਈਨ ਲੀਕ ਕਰ ਦਿੱਤਾ ਗਿਆ ।

ਐਲਬਮ ‘ਚ ਹਨ ਕਈ ਬਿਹਤਰੀਨ ਗੀਤ
ਗੈਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਇਸ ਐਲਬਮ ‘ਚ ਕਈ ਬਿਹਤਰੀਨ ਗੀਤ ਜੋੜਨੇ ਸਨ । ਗੈਰੀ ਸੰਧੂ ਨੇ ਇਸ ਤੋਂ ਬਾਅਦ ਜੋਸ਼ ਨਾਲ ਭਰਿਆ ਗੀਤ ਸੁਣਾਇਆ। ਜਿਸ ਦੇ ਬੋਲ ਕੁਝ ਇਸ ਤਰ੍ਹਾਂ ਸਨ ‘ਨੀਲੇ ਦੁਮਾਲੇ, ਜੱਟ ਸਿੰਘ ਉਤੇ ਬੜੇ ਜੱਚਦੇ, ਨਿੱਤ ਪੜ੍ਹਦੇ ਆ ਬਾਣੀ ਗੁਰਾਂ ਦੀ’ । ਇਸ ਤੋਂ ਇਲਾਵਾ ਹੋਰ ਵੀ ਕਈ ਬਿਹਤਰੀਨ ਟ੍ਰੈਕ ਸਨ।
ਗੈਰੀ ਸੰਧੂ ਦਾ ਵਰਕ ਫ੍ਰੰਟ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੈਰੀ ਸੰਧੂ ਦੀ ਆਵਾਜ਼ ‘ਚ ਹੋਰ ਵੀ ਕਈ ਬਿਹਤਰੀਨ ਗੀਤ ਗਾਏ ਹਨ । ਜਿਸ ‘ਚ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਬੰਦਾ ਬਣ ਜਾ ਦਿਲਾਂ ਦਿਆ ਜਾਨੀਆਂ, ਈਲੀਗਲ ਵੈਪਨ, ਇੱਕ ਤੇਰਾ ਸਹਾਰਾ ਮਿਲ ਜੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ਅਤੇ ਕਾਫੀ ਸਮੇਂ ਬਾਅਦ ਉਹ ਇਹ ਨਵੀਂ ਐਲਬਮ ਲੈ ਕੇ ਆ ਰਹੇ ਸਨ। ਪਰ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਚੁੱਕਿਆ ਹੈ।