ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ‘ਤੇ ਫਾਈਰਿੰਗ ਮਾਮਲੇ ‘ਚ ਸਿਆਸਤ ਤੇਜ਼, ਮੰਤਰੀ ਹਰਪਾਲ ਸਿੰਘ ਚੀਮਾ ਨੇ ਲਗਾਏ ਬੀਜੇਪੀ ‘ਤੇ ਇਲਜ਼ਾਮ

ਦਿਲਜੀਤ ਦੋਸਾਂਝ ਇਨੀਂ ਦਿਨੀਂ ਚਰਚਾ ‘ਚ ਹਨ। ਉਹ ਆਪਣੇ ‘ਔਰਾ ਟੂਰ’ ਨੂੰ ਲੈ ਕੇ ਦਿਲਜੀਤ ਸੁਰਖੀਆਂ ‘ਚ ਹਨ। ਪਰ ਇਸ ਤੋਂ ਇਲਾਵਾ ਇੱਕ ਹੋਰ ਵੀ ਕਾਰਨ ਹੈ ਕਿ ਉਨ੍ਹਾਂ ਦਾ ਨਾਮ ਚਰਚਾ ‘ਚ ਹੈ। ਉਹ ਇਹ ਹੈ ਕਿ ਗਾਇਕ ਦੇ ਸਹਿਯੋਗੀ ਗੁਰਪ੍ਰਤਾਪ ਕੰਗ ਦੇ ਘਰ ‘ਤੇ ਫਾਈਰਿੰਗ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਇਸ ਫਾਈਰਿੰਗ ‘ਤੇ ਹੁਣ ਸਿਆਸਤ ਤੇਜ਼ ਹੋ ਗਈ ਹੈ ਅਤੇ ਪੰਜਾਬ ਪਾਰਟੀ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਨੂੰ ਲੈ ਕੇ ਬੀਜੇਪੀ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਹਨ।

By  Shaminder Kaur Kaler May 13th 2026 04:17 PM

 ਦਿਲਜੀਤ ਦੋਸਾਂਝ ਇਨੀਂ ਦਿਨੀਂ ਚਰਚਾ ‘ਚ ਹਨ। ਉਹ ਆਪਣੇ ‘ਔਰਾ ਟੂਰ’ ਨੂੰ ਲੈ ਕੇ ਦਿਲਜੀਤ ਸੁਰਖੀਆਂ ‘ਚ ਹਨ। ਪਰ ਇਸ ਤੋਂ ਇਲਾਵਾ ਇੱਕ ਹੋਰ ਵੀ ਕਾਰਨ ਹੈ ਕਿ ਉਨ੍ਹਾਂ ਦਾ ਨਾਮ ਚਰਚਾ ‘ਚ ਹੈ। ਉਹ ਇਹ ਹੈ ਕਿ ਗਾਇਕ ਦੇ ਸਹਿਯੋਗੀ ਗੁਰਪ੍ਰਤਾਪ ਕੰਗ ਦੇ ਘਰ ‘ਤੇ ਫਾਈਰਿੰਗ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਇਸ ਫਾਈਰਿੰਗ ‘ਤੇ ਹੁਣ ਸਿਆਸਤ ਤੇਜ਼ ਹੋ ਗਈ ਹੈ ਅਤੇ ਪੰਜਾਬ ਪਾਰਟੀ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਨੂੰ ਲੈ ਕੇ ਬੀਜੇਪੀ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ “ਪੂਰਾ ਦੇਸ਼ ਜਾਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ‘ਚ ਲੰਮੇ ਸਮੇਂ ਤੋਂ ਸਰਕਾਰ ਹੈ। ਲਾਰੈਂਸ ਗੁਜਰਾਤ ਦੀ ਜੇਲ੍ਹ ‘ਚ ਹੈ। ਭਾਜਪਾ ਨੇ ਥੋੜ੍ਹੇ ਦਿਨ ਪਹਿਲਾਂ ਹੀ ਦਿਲਜੀਤ ਨੂੰ ਪਾਰਟੀ ‘ਚ ਸ਼ਾਮਿਲ ਹੋਣ ਦੇ ਲਈ ਆਖਿਆ ਸੀ।ਪਰ ਉਸ ਨੇ ਪੂਰੀ ਦੁਨੀਆ ਸਾਹਮਣੇ ਕਿਸੇ ਵੀ ਪਾਰਟੀ ‘ਚ ਸਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ । ਜਿਸ ਤੋਂ ਬਾਅਦ ਉਸ ਦੇ ਮੈਨੇਜਰ ਦੇ ਘਰ ‘ਤੇ ਫਾਈਰਿੰਗ ਹੋਈ ਅਤੇ ਇਹ ਸਾਬਿਤ ਕਰਦਾ ਹੈ ਕਿ ਜੋ ਵੀ ਉਨ੍ਹਾਂ ਦੀ ਪਾਰਟੀ ‘ਚ ਸ਼ਾਮਿਲ ਨਹੀਂ ਹੁੰਦਾ ਤਾਂ ਭਾਜਪਾ ਉਨ੍ਹਾਂ ਨੂੰ ਡਰਾਉਂਦੀ ਹੈ”।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵਲੋਂ ਸਰਾਹਿਆ ਗਿਆ ਸੀ।

© Copyright Galactic Television & Communications Pvt. Ltd. 2026. All rights reserved.