ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੀ ਪ੍ਰਾਕ ਬਣੇ ਪਿਤਾ, ਪਤਨੀ ਨੇ ਪੁੱਤਰ ਨੂੰ ਦਿੱਤਾ ਜਨਮ

ਗਾਇਕ ਬੀ ਪ੍ਰਾਕ ਦੇ ਘਰ ਇੱਕ ਵਾਰ ਮੁੜ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਗਾਇਕ ਪਿਤਾ ਬਣ ਗਿਆ ਹੈ ਜਿਸ ਦੇ ਬਾਰੇ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ।ਗਾਇਕ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੇ ਘਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੁੜ ਤੋਂ ਬੇਟਾ ਪੈਦਾ ਹੋਇਆ ਹੈ ।

By  Shaminder Kaur Kaler December 20th 2025 01:01 PM

ਗਾਇਕ ਬੀ ਪ੍ਰਾਕ (B Praak) ਦੇ ਘਰ ਇੱਕ ਵਾਰ ਮੁੜ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਗਾਇਕ ਪਿਤਾ ਬਣ ਗਿਆ ਹੈ ਜਿਸ ਦੇ ਬਾਰੇ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ।ਗਾਇਕ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੇ ਘਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੁੜ ਤੋਂ ਬੇਟਾ ਪੈਦਾ ਹੋਇਆ ਹੈ ਅਤੇ ਇੱਕ ਦਸੰਬਰ ਨੂੰ ਉਨ੍ਹਾਂ ਦੇ ਘਰ ਪੁੱਤ ਨੇ ਜਨਮ ਲਿਆ ਹੈ। ਸੋਸ਼ਲ ਮੀਡੀਆ ਤੇ ਬੀ ਪ੍ਰਾਕ ਨੇ ਜਿਉਂ ਹੀ ਇਸ ਖ਼ਬਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਇਸ ਤੋਂ  ਪਹਿਲਾਂ ਵੀ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ । 


ਫੈਨਸ ਨੇ ਦਿੱਤੀ ਵਧਾਈ 

ਜਿਉਂ ਹੀ ਬੀ ਪ੍ਰਾਕ ਨੇ ਆਪਣੇ ਘਰ ਪੁੱਤ ਦੇ ਜਨਮ ਦੀ ਖੁਸ਼ੀ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਬੱਚੇ ਦੇ ਜਨਮ ਦੀ ਵਧਾਈ ਗਾਇਕ ਤੇ ਉਨ੍ਹਾਂ ਦੀ ਪਤਨੀ ਨੂੰ ਦਿੱਤੀ ਹੈ। 

ਬੀ ਪ੍ਰਾਕ ਦਾ ਵਰਕ ਫ੍ਰੰਟ 

ਬੀ ਪ੍ਰਾਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਤੇਰੀ ਮਿੱਟੀ ਮੇਂ ਮਿਲ ਜਾਵਾਂ, ਮਨ ਭਰਿਆ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਹਿੱਟ ਗੀਤ ਉਹ ਗਾ ਚੁੱਕੇ ਹਨ ।

 

ਪਹਿਲਾਂ ਵੀ ਪੁੱਤਰ ਦਾ ਹੋਇਆ ਸੀ ਜਨਮ 

ਦੱਸ ਦਈਏ ਕਿ ਬੀ ਪ੍ਰਾਕ ਪਹਿਲਾਂ ਤੋਂ ਹੀ ਇੱਕ ਪੁੱਤਰ ਦੇ ਪਿਤਾ ਹਨ । ਦੂਜੀ ਵਾਰ ਉਨ੍ਹਾਂ ਦੇ ਘਰ ੨੦੨੨ ‘ਚ ਪੁੱਤਰ ਦਾ ਜਨਮ ਹੋਇਆ ਸੀ । ਪਰ ਉਸ ਦੀ ਮੌਤ ਜਨਮ ਤੋਂ ਕੁਝ ਘੰਟੇ ਬਾਅਦ ਹੀ ਹੋ ਗਈ ਸੀ । ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਘਰ ਮੁੜ ਤੋਂ ਪੁੱਤਰ ਦਾ ਜਨਮ ਹੋਇਆ ਹੈ। ਜਿਸ ਕਾਰਨ ਪੂਰਾ ਪਰਿਵਾਰ ਪੱਬਾਂ ਭਾਰ ਹੈ। 

© Copyright Galactic Television & Communications Pvt. Ltd. 2026. All rights reserved.