‘ਦਿਲੋਂ ਕੀ ਸ਼ੂਟਰ’ ਢਿੰਚੈਕ ਪੂਜਾ ਦਾ ਹੋਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ

ਸੋਸ਼ਲ ਮੀਡੀਆ ‘ਤੇ ਕਿਸੇ ਸਮੇਂ ਮਸ਼ਹੂਰ ਹੋਈ ਢਿੰਚੈਕ ਪੂਜਾ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ । ਉਸ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਅਤੇ ਉਸ ਨੇ ਖੁਦ ਵੀ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

By  Shaminder Kaur Kaler May 29th 2026 01:00 PM

ਸੋਸ਼ਲ ਮੀਡੀਆ ‘ਤੇ ਕਿਸੇ ਸਮੇਂ ਮਸ਼ਹੂਰ ਹੋਈ ਢਿੰਚੈਕ ਪੂਜਾ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ । ਉਸ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਅਤੇ ਉਸ ਨੇ ਖੁਦ ਵੀ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਕੁਝ ਵੀਡੀਓ ਕਲਿੱਪਸ ਮੇਰੇ ਵਿਆਹ ਦੇ’।


ਇਨ੍ਹਾਂ ਤਸਵੀਰਾਂ ਨੂੰ ਉਸ ਨੇ ਜਿਉਂ ਹੀ ਸਾਂਝਾ ਕੀਤਾ ਤਾਂ ਉਸ ਦੇ ਚਾਹੁਣ ਵਾਲਿਆਂ ਨੇ ਉਸ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਅਤੇ ਹਾਰਟ ਵਾਲੇ ਇਮੋਜੀ ਪੋਸਟ ਕਰਦੇ ਹੋਏ ਉਸ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈਆਂ ਦਿੱਤੀਆਂ।

ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪੂਜਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਉਸ ਦੇ ਪਤੀ ਨੇ ਲਾਲ ਰੰਗ ਦੀ ਪੱਗੜੀ ਬੰਨੀ ਹੋਈ ਹੈ ਅਤੇ ਲਾਈਟ ਕਲਰ ਦਾ ਸੂਟ ਪਾਇਆ ਹੋਇਆ ਹੈ।ਪੂਜਾ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸਾਂਝੀਆਂ ਕੀਤੀਆਂ । ਜਿਸ ‘ਚ ਉਹ ਆਪਣੇ ਲਾੜੇ ਦੇ ਨਾਲ ਵੀ ਨਜ਼ਰ ਆ ਰਹੀ ਹੈ।  

ਕਈ ਗੀਤਾਂ ਨਾਲ ਹੋਈ ਮਸ਼ਹੂਰ 

ਢਿੰਚੈਕ ਪੂਜਾ ਨੇ ਦਿਲੋਂ ਕੀ ਸ਼ੂਟਰ ਅਤੇ ਸੈਲਫੀ ਮੈਨੇ ਲੇ ਲੀ ਆਜ ਵਰਗੇ ਗਾਣਿਆਂ ਕਾਰਨ ਵਾਇਰਲ ਹੋਈ ਢਿੰਚੈਕ ਪੂਜਾ 2017 ‘ਚ ਬਹੁਤ ਜ਼ਿਆਦਾ ਮਸ਼ਹੂਰ ਹੋਈ ਸੀ।ਇਨ੍ਹਾਂ ਗਾਣਿਆਂ ਕਾਰਨ ਢਿੰਚੈਕ ਪੂਜਾ ਏਨੀਂ ਕੁ ਚਰਚਾ ‘ਚ ਆ ਗਈ ਸੀ ਕਿ ਸਲਮਾਨ ਖ਼ਾਨ ਨੇ ਵੀ ਉਸ ਨੂੰ ਆਪਣੇ ਸ਼ੋਅ ‘ਬਿੱਗ ਬੌਸ’ ‘ਚ ਬੁਲਾਇਆ ਸੀ।

© Copyright Galactic Television & Communications Pvt. Ltd. 2026. All rights reserved.